ਜਲੰਧਰ— ਅਮਰੀਕੀ ਮਲਟੀਨੈਸ਼ਨਲ ਕੰਪਨੀ ਮੋਟੋਰੋਲਾ ਨੇ ਨਵੇਂ Moto Plus 2 (SH005) ਨਾਂ ਦੇ ਹੈੱਡਫੋਨ 799 ਰੁਪਏ ਦੀ ਕੀਮਤ 'ਚ ਲਾਂਚ ਕੀਤੇ ਹਨ। ਇਨ੍ਹਾਂ ਹੈੱਡਫੋਨਸ ਨੂੰ ਸਿਰਫ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਤੋਂ ਹੀ ਖਰੀਦਿਆ ਜਾ ਸਕਦਾ ਹੈ।
ਇਨ੍ਹਾਂ ਵਾਇਰਡ ਹੈੱਡਫੋਨਸ 'ਚ ਦੋਵਾਂ ਕੰਨਾਂ ਦੇ ਕੰਫਰਟ ਲਈ ਕੁਸ਼ਨ ਲਗਾਏ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਯੂਜ਼ ਕਰਦੇ ਸਮੇਂ ਵੀ ਤੁਹਾਡੇ ਕੰਨਾਂ 'ਚ ਦਰਦ ਨਹੀਂ ਹੋਵੇਗਾ।
ਇਨ੍ਹਾਂ ਫੋਲਡੇਬਲ ਹੈੱਡਫੋਨਸ ਨੂੰ ਤੁਸੀਂ ਸਫਰ ਦੌਰਾਨ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਲੱਗਾ 36ਐੱਮ.ਐੱਮ. ਡਰਾਈਵਰ ਬਿਹਤਰੀਨ ਬਾਸ ਦੇ ਨਾਲ ਪਾਵਰਫੁੱਲ ਸਾਊਂਡ ਦੇਵੇਗਾ। ਆਮਤੌਰ 'ਤੇ ਅਜਿਹੇ ਹੈੱਡਫੋਨਸ ਰਾਹੀਂ ਕਾਲਿੰਗ ਨਹੀਂ ਕੀਤੀ ਜਾ ਸਕਦੀ ਪਰ ਇਨ੍ਹਾਂ 'ਚ ਮਾਈਕ੍ਰੋਫੋਨ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰਜ਼ ਗੱਲਬਾਤ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਗਾਣੇ ਨੂੰ ਕੰਟਰੋਲ ਕਰਨ ਲਈ ਪਲੇਅ, ਪੌਜ਼ ਅਤੇ ਨੈਕਸਟ ਬਟਨ ਵੀ ਮੌਜੂਦ ਹੈ।
iSocket 3G : ਪਾਵਰ ਕੱਟ ਦੀ ਸੂਚਨਾ ਮੈਸਿਜ ਰਾਹੀਂ ਦਵੇਗੀ ਇਹ ਨਵੀਂ ਤਕਨੀਕ
NEXT STORY