ਬੈਂਕਾਕ- ਥਾਈਲੈਂਡ ਅਤੇ ਕੰਬੋਡੀਆ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਸਰਹੱਦ 'ਤੇ ਜਾਰੀ ਝੜਪਾਂ ਨੂੰ ਖ਼ਤਮ ਕਰਨ ਲਈ ਜੰਗਬੰਦੀ ਨੂੰ ਲਾਗੂ ਕਰਨ ਦੇ ਨਵੇਂ ਸਮਝੌਤੇ 'ਤੇ ਦਸਤਖ਼ਤ ਕੀਤੇ, ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰ 12 ਵਜੇ ਤੋਂ ਪ੍ਰਭਾਵੀ ਹੋ ਗਿਆ। ਜੰਗਬੰਦੀ ਸਮਝੌਤੇ 'ਚ ਝੜਪ ਖ਼ਤਮ ਕਰਨ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਪੱਖ ਭਵਿੱਖ 'ਚ ਕੋਈ ਫ਼ੌਜ ਗਤੀਵਿਧੀ ਨਹੀਂ ਕਰਨਗੇ ਅਤੇ ਕਿਸੇ ਵੀ ਪੱਖ ਦੀ ਹਵਾਈ ਸਰਹੱਦ ਦਾ ਫੌਜ ਮਕਸਦ ਲਈ ਉਲੰਘਣ ਨਹੀਂ ਕਰਨਗੇ।
ਸਮਝੌਤੇ ਦੀ ਇਕ ਹੋਰ ਮਹੱਤਵਪੂਰਨ ਵਿਵਸਥਾ ਇਹ ਹੈ ਕਿ ਥਾਈਲੈਂਡ ਜੁਲਾਈ 'ਚ ਹੋਈ ਝੜਪ ਦੇ ਉਪਰਾਂਤ ਬੰਦੀ ਬਣਾਏ ਗਏ 18 ਕੰਬੋਡੀਆਈ ਫ਼ੌਜੀਆਂ ਨੂੰ '72 ਘੰਟਿਆਂ ਤੱਕ ਜੰਗਬੰਦੀ ਪੂਰੀ ਤਰ੍ਹਾਂ ਪ੍ਰਭਾਵੀ ਰਹਿਣ ਤੋਂ ਬਾਅਦ' ਵਾਪਸ ਕੰਬੋਡੀਆ ਭੇਜੇਗਾ। ਉਨ੍ਹਾਂ ਦੀ ਰਿਹਾਈ ਕੰਬੋਡੀਆਈ ਪੱਖ ਦੀ ਇਕ ਵੱਡੀ ਮੰਗ ਰਹੀ ਹੈ। ਇਸ ਤੋਂ ਕੁਝ ਸਮੇਂ ਪਹਿਲਾਂ, ਕੰਬੋਡੀਆ ਦੇ ਰੱਖਿਆ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਥਾਈਲੈਂਡ ਨੇ ਸ਼ਨੀਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਇਲਾਕੇ 'ਚ ਇਕ ਸਥਾਨ 'ਤੇ ਹਵਾਈ ਹਮਲਾ ਕੀਤਾ। ਮੰਤਰਾਲਾ ਨੇ ਇਹ ਵੀ ਕਿਹਾ ਕਿ ਹਵਾਈ ਹਮਲੇ ਉੱਤਰ-ਪੱਛਮੀ ਬੰਤੇਯ ਮੇਨਚੇ ਸੂਬੇ ਦੇ ਸੇਰੇਈ ਸਾਓਫਾਨ ਇਲਾਕੇ 'ਚ ਇਕ ਟਿਕਾਣੇ 'ਤੇ ਚਾਰ ਬੰਬ ਸੁੱਟੇ।
ਟਰੰਪ ਤੇ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਨੇ ਮਚਾਈ ਤਬਾਹੀ ! ਮਿਜ਼ਾਈਲਾਂ ਤੇ ਡਰੋਨ ਹਮਲਿਆਂ ਨਾਲ ਦਹਿਲਿਆ ਕੀਵ
NEXT STORY