ਨਵੀਂ ਦਿੱਲੀ : ਮੋਟੋਰੋਲਾ ਨੇ ਭਾਰਤ ਵਿਚ ਆਪਣਾ ਨਵਾਂ ਸਮਾਰਟਫੋਨ Moto E7 Power ਲਾਂਚ ਕੀਤਾ ਹੈ। ਇਸ ਫੋਨ ਨੂੰ ਵਾਟਰਡ੍ਰੌਪ ਨਾਚ ਡਿਸਪਲੇਅ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਲਿਆਂਦਾ ਗਿਆ ਹੈ। ਇਸ ਨੂੰ ਦੋ ਰੂਪਾਂ 'ਚ ਉਪਲੱਬਧ ਕਰਾਇਆ ਜਾਵੇਗਾ। Moto E7 Power ਦੇ 2 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 7,499 ਰੁਪਏ ਹੈ, ਜਦੋਂ ਕਿ ਦੂਜੇ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਇੰਟਰਨਲ ਸਟੋਰੇਜ ਦੇ ਵੇਰੀਐਂਟ ਦੀ ਕੀਮਤ 8,299 ਰੁਪਏ ਹੈ। ਇਸ ਫੋਨ ਨੂੰ ਫਲਿੱਪਕਾਰਟ ਅਤੇ ਹੋਰ ਵੈਬਸਾਈਟਸ ਤੋਂ 26 ਫਰਵਰੀ ਤੋਂ ਦੋ ਰੰਗ ਵਿਕਲਪਾਂ ਨਾਲ ਖਰੀਦਿਆ ਜਾ ਸਕਦਾ ਹੈ। ਭਾਰਤੀ ਬਾਜ਼ਾਰ ਵਿਚ ਇਹ ਫੋਨ Redmi 9i, Infinix Smart 5 ਅਤੇ Realme C15 ਨੂੰ ਸਖਤ ਮੁਕਾਬਲਾ ਦੇਵੇਗਾ।
ਇਹ ਵੀ ਪੜ੍ਹੋ : ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ
Moto E 7 Power ਦੀਆਂ ਵਿਸ਼ੇਸ਼ਤਾਵਾਂ
ਡਿਸਪਲੇਅ 6.5 ਇੰਚ ਦੀ HD +, (720x1,600 ਪਿਕਸਲ), ਮੈਕਸ ਵਿਜ਼ਨ
ਪ੍ਰੋਸੈਸਰ ਆਕਟਾ-ਕੋਰ ਮੀਡੀਆ ਟੈਕ ਹੀਲੀਓ ਜੀ 25
ਰੈਮ 2 ਜੀਬੀ / 4 ਜੀਬੀ
ਇੰਟਰਨਲ ਸਟੋਰੇਜ 32 ਜੀਬੀ / 64 ਜੀਬੀ
ਆਪਰੇਟਿੰਗ ਸਿਸਟਮ ਐਂਡਰਾਇਡ 10
ਡਿਊਲ ਰੀਅਰ ਕੈਮਰਾ ਸੈੱਟਅਪ 13 ਐਮਪੀ (ਪ੍ਰਾਇਮਰੀ) + 2 ਐਮਪੀ (ਸੈਕੰਡਰੀ ਸੈਂਸਰ)
ਫਰੰਟ ਕੈਮਰਾ 5 ਐਮ ਪੀ
ਬੈਟਰੀ 5,000 ਐਮਏਐਚ (10 ਵਾਟ ਫਾਸਟ ਚਾਰਜਿੰਗ ਸਪੋਰਟ)
ਕਨੈਕਟੀਵਿਟੀ 4 ਜੀ VoLTE, Wi-Fi 802.11 b / g / n, ਬਲੂਟੁੱਥ 5.0, GPS / A-GPS, FM ਰੇਡੀਓ, USB ਟਾਈਪ-ਸੀ ਅਤੇ 3.5mm ਹੈੱਡਫੋਨ ਜੈਕ
ਇਹ ਵੀ ਪੜ੍ਹੋ : ਪੈਟਰੋਲ ਦੀਆਂ ਬੇਲਗਾਮ ਕੀਮਤਾਂ 'ਤੇ AMUL ਦਾ ਕਾਰਟੂਨ, ਯੂਜ਼ਰਜ਼ ਦੇ ਰਹੇ ਹਨ ਮਜ਼ੇਦਾਰ ਪ੍ਰਤੀਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
-------------------------------------------------------------------------------------------------
ਫੋਰਡ ਨੇ ਮਹਿੰਦਰਾ ਐਂਡ ਮਹਿੰਦਰਾ ਨਾਲ ਸਾਰੇ ਪ੍ਰਾਜੈਕਟ ਰੋਕੇ
NEXT STORY