ਗੈਜੇਟ ਡੈਸਕ-ਮੋਟੋਰੋਲਾ ਨੇ ਆਪਣੇ ਨਵੇਂ ਫੋਨ Moto G62 5G ਨੂੰ ਲਾਂਚ ਕਰ ਦਿੱਤਾ ਹੈ। Moto G62 5G ਨੂੰ ਫਿਲਹਾਲ ਬ੍ਰਾਜ਼ੀਲ 'ਚ ਲਾਂਚ ਕੀਤਾ ਗਿਆ ਹੈ। Moto G62 5G 'ਚ ਸਨੈਪਡਰੈਗਨ 480 ਪਲੱਸ ਪ੍ਰੋਸੈਸਰ ਨਾਲ 4ਜੀ.ਬੀ. ਰੈਮ ਦਿੱਤੀ ਗਈ ਹੈ। Moto G62 5G ਦੇ ਨਾਲ 120Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਤਿੰਨ ਕੈਮਰੇ ਵੀ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈਂਸ 50 ਮੈਗਾਪਿਕਸਲ ਦਾ ਹੈ। G62 5G ਦੀ ਕੀਮਤ ਦੇ ਬਾਰੇ 'ਚ ਕੰਪਨੀ ਨੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਆਪਣੀ ਵੈੱਬਸਾਈਟ 'ਤੇ ਜ਼ਰੂਰ ਲਿਸਟ ਕਰ ਦਿੱਤਾ ਹੈ। ਫੋਨ ਨੂੰ ਗ੍ਰੇਫਾਈਟ ਅਤੇ ਗ੍ਰੀਨ ਕਲਰ 'ਚ ਖਰੀਦਿਆ ਜਾ ਸਕੇਗਾ।
ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 4 ਦੀ ਮੌਤ
ਸਪੈਸੀਫਿਕੇਸ਼ਨਸ
ਇਸ ਫੋਨ 'ਚ ਐਂਡ੍ਰਾਇਡ 12 ਨਾਲ My UX ਹੈ। ਇਸ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਰ੍ਰਿਫੇਸ਼ ਰੇਟ 120Hz ਹੈ। ਫੋਨ 'ਚ ਸਨੈਪਡਰੈਗਨ 480 Plus ਪ੍ਰੋਸੈਸਰ ਨਾਲ ਗ੍ਰਾਫਿਕਸ ਲਈ Adreno 619 GPU ਮਿਲੇਗਾ। ਫੋਨ 'ਚ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ ਦੀ ਸ਼ੁਰੂਆਤ ਬਾਰੇ ਕੁਝ ਸਪੱਸ਼ਟ ਨਹੀਂ : WHO
ਮੋਟੋਰੋਲਾ ਦੇ ਇਸ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈਂਸ 50 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ ਐੱਫ/1.8 ਹੈ। ਦੂਜਾ ਲੈਂਸ 8 ਮੈਗਾਪਿਕਸਲ ਦਾ ਹਾਈਬ੍ਰਿਡ ਅਲਟਰਾ ਵਾਈਡ ਐਂਗਲ ਹੈ। ਇਸ ਦਾ ਫੀਲਡ ਆਫ਼ ਵਿਊ 118 ਡਿਗਰੀ ਹੈ। ਤੀਸਰਾ ਲੈਂਸ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਇਸ 'ਚ 5G, 4G LTE, Wi-Fi ਬਲੂਟੁੱਥ, v5.1, GPS/AGPS, NFC ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 20W TurboPower ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਫੋਨ ਦਾ ਵਜ਼ਨ 184 ਗ੍ਰਾਮ ਹੈ।
ਇਹ ਵੀ ਪੜ੍ਹੋ : ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ 'ਚ ਬੰਦੂਕਧਾਰੀਆਂ ਨੇ 32 ਲੋਕਾਂ ਦਾ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭਾਰਤ ’ਚ ਜਲਦ ਲਾਂਚ ਹੋਵੇਗਾ Realme Narzo 50i Prime, ਬਜਟ ’ਚ ਹੋਵੇਗੀ ਕੀਮਤ
NEXT STORY