ਜਲੰਧਰ- ਅਮਰੀਕਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਆਪਣੀ ਨਵੀਂ ਮੋਟੋ ਐੱਮ ਸੀਰੀਜ਼ ਦੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਦਰਅਸਲ, ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਐਕਸ ਟੀ 1662 ਮਾਡਲ ਨੰਬਰ ਵਾਲੇ ਇਕ ਹੈਂਡਸੈੱਟ ਨੂੰ ਲਿਸਟ ਕੀਤਾ ਗਿਆ ਹੈ। ਲਿਸਟਿੰਗ 'ਚ ਫੋਨ ਦੀਆਂ ਤਸਵੀਰਾਂ ਵੀ ਮੌਜੂਦ ਹਨ ਅਤੇ ਉਸ ਦੇ ਕੁਝ ਖਾਸ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਹੋਇਆ ਹੈ। ਉਥੇ ਹੀ ਇਕ ਹੋਰ ਰਿਪੋਰਟ 'ਚ ਫਿੰਗਰਪ੍ਰਿੰਟ ਸੈਂਸਰ ਨੂੰ ਫੋਨ ਦੇ ਪਿਛਲੇ ਹਿੱਸੇ 'ਚ ਮੌਜੂਦ ਰਹਿਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਡਿਸਪਲੇ - 4.6-ਇੰਚ ਫੁੱਲ-ਐੱਚ.ਡੀ. ਡਿਸਪਲੇ
ਪ੍ਰੋਸੈਸਰ - 1.9 GHzਮੀਡੀਆਟੈੱਕ ਆਕਟਾ-ਕੋਰ
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3ਜੀ.ਬੀ.
ਮੈਮਰੀ - 32ਜੀ.ਬੀ. ਇੰਟਰਨਲ
ਕੈਮਰਾ - 16MP ਰਿਅਰ, 8MP ਫਰੰਟ
ਬੈਟਰੀ - 3,000mAh
ਸੈਮਸੰਗ ਗਲੈਕਸੀ ਐੱਸ8 'ਚ ਹੋ ਸਕਦੈ ਡਿਊਲ-ਲੈਂਜ਼ ਕੈਮਰਾ ਫੀਚਰ
NEXT STORY