ਜਲੰਧਰ- ਤਾਇਵਾਨ ਦੀ ਕੰਪਿਊਟਰ ਹਾਰਡਵੇਅਰ ਨਿਰਮਾਤਾ ਕੰਪਨੀ ਐੱਮ. ਐੱਸ. ਆਈ ਨੇ ਸ਼ੁੱਕਰਵਾਰ ਨੂੰ ਨਵੀਨਤਮ 7ਵੀਂ ਪੀੜ੍ਹੀ ਦੇ ਇੰਟੈੱਲ ਕੋਰ ਪ੍ਰੋਸੈਸਰ ਨਾਲ ਲੈਸ 4K ਲੈਪਟਾਪਸ ਦੀ ਨਵੀਂ ਰੇਂਜ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਲੈਪਟਾਪਸ ਦੇ GT 83 VR 7 RF Titan SLi ਮਾਡਲ ਦੀ ਕੀਮਤ 3,49,990 ਰੁਪਏ, GT 73 VR 7 RF Titan Pro 4 ਮਾਡਲ ਦੀ ਕੀਮਤ 3,34,990 ਰੁਪਏ, DS 63 VR 7 RF Stealth Pro ਮਾਡਲ ਦੀ ਕੀਮਤ 1,77,990 ਰੁਪਏ ਜਾਂ GE 62 7 RE Apache Pro ਮਾਡਲ ਦੀ ਕੀਮਤ 1,29,990 ਰੁਪਏ ਰੱਖੀ ਗਈ ਹੈ।
GT 83 VR 7 RF Titan SLi
7ਵੀਂ ਪੀੜ੍ਹੀ ਦੇ ਇੰਟੈੱਲ ਕੋਰ ਆਈ7 ਪ੍ਰੋਸੈਸਰ ਨਾਲ ਲੈਸ ਇਸ ਲਪਟਾਪ ਨੂੰ ਗਰਾਫਿਕਸ ਦੀ ਦੁਨੀਆ 'ਚ ਯੂਜ਼ ਕਰਨ ਲਈ ਬਣਾਇਆ ਗਿਆ ਹੈ। ਇਸ ਦਾ ਡਿਜ਼ਾਇਨ ਲੋਕਾਂ ਨੂੰ ਕਾਫ਼ੀ ਆਕਰਸ਼ਤ ਕਰੇਗਾ।
GT 73 VR 7 RF Titan Pro 4
ਕੋਰ - ਆਈ7-7820ਐੱਚ. ਕੇ ਇਹ ਲੈਪਟਾਪ ਓਵਰਕਲਾਕਿੰਗ ਦੀ ਸਹੂਲਤ ਦਿੰਦਾ ਹੈ। ਇਹ ਨਾ ਸਿਰਫ ਗੇਮ ਖੇਡਣ ਲਈ ਇਕ ਸ਼ਕਤੀਸ਼ਾਲੀ ਲੈਪਟਾਪ ਹੈ , ਬਲਕਿ ਇਸ 'ਤੇ 4ਕੇ ਵੀਡੀਓ ਵੀ ਐਡੀਟ ਕੀਤੀ ਜਾ ਸਕਦੀਆਂ ਹਨ।
DS 63 VR 7 RF Stealth Pro -
ਇਸ ਲੈਪਟਾਪ 'ਚ 15.6 ਇੰਚ ਦੀ ਫੁੱਲ. ਐੱਚ. ਡੀ ਐਂਟੀ-ਗਲੇਅਰ ਸਕ੍ਰੀਨ ਮੌਜੂਦ ਹੈ। 7ਵੀਂ ਪੀੜ੍ਹੀ ਦੇ ਇੰਟੈੱਲ ਕੋਰ ਆਈ7 ਪ੍ਰੋਸੈਸਰ ਤੋਂ ਲੈਸ ਇਸ ਲੈਪਟਾਪ 'ਚ ਜੀ-ਫੋਰਸ ਜੀ. ਟੀ. ਐਕਸ 1060 ਜੀ. ਪੀ. ਊ ਅਤੇ 6 ਜੀ. ਬੀ ਦੀ ਮੈਮਰੀ ਦਿੱਤੀ ਗਈ ਹੈ।
GE 62 7 RE Apache Pro -
ਇਸ ਲੈਪਟਾਪ ਵਿੱਚ 7ਵੀਂ ਪੀੜ੍ਹੀ ਦਾ ਕਾਬੀਲੇਕਰ ਸੀ. ਪੀ. ਯੂ ਲਗਾ ਹੈ ਨਾਲ ਹੀ ਇਸ 'ਚ ਜੀ-ਫੋਰਸ 1050 ਟੀ. ਆਈ ਗਰਾਫਿਕ ਕਾਰਡ ਅਤੇ 4 ਜੀ. ਬੀ ਰੈਮ (ਰੈਡਮ ਐਕਸੈਸ ਮੈਮਰੀ) ਦਿੱਤੀ ਗਈ ਹੈ।
ਫ੍ਰੀ ਵਾਇਸ ਕਾਲਿੰਗ ਨਾਲ ਘੱਟ ਜਾਵੇਗਾ ਡਿਊਲ ਸਿਮ ਦਾ ਰੁਝਾਨ
NEXT STORY