ਨਵੀਂ ਦਿੱਲੀ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਮਿਊਜ਼ਿਕ ਲਵਰਸ ਲਈ ਇਕ ਖਾਸ ਫੀਚਰ, ਮਿਊਜ਼ਿਕ ਸਟੋਰੀਜ਼ ਲਾਂਚ ਕੀਤਾ ਹੈ ਜਿਸ ਰਾਹੀਂ ਹੁਣ ਫੇਸਬੁੱਕ 'ਤੇ ਯੂਜ਼ਰਸ ਮਿਊਜ਼ਿਕ ਦਾ ਆਨੰਦ ਲੈ ਸਕਦੇ ਹਨ। ਖਾਸ ਇਹ ਹੈ ਕਿ ਇਹ ਫੀਚਰ ਬਿਲਕੁਲ ਫ੍ਰੀ ਹੋਵੇਗਾ।
ਫੇਸਬੁੱਕ ਮਿਊਜ਼ਿਕ ਸਟੋਰੀਜ਼ ਫੀਚਰ 'ਚ ਯੂਜ਼ਰਸ ਮਿਊਜ਼ਿਕ ਸੁਣਨ ਤੋਂ ਇਲਾਵਾ ਉਸ ਨੂੰ ਸ਼ੇਅਰ ਵੀ ਕਰ ਸਕਦੇ ਹਨ। ਹਾਲਾਂਕਿ ਫੇਸਬੁੱਕ ਦੀ ਸਰਵਿਸ ਫਿਲਹਾਲ ਸਿਰਫ iPhone ਯੂਜ਼ਰਸ ਲਈ ਹੈ ਉਪਲੱਬਧ ਹੈ। iPhone ਯੂਜ਼ਰਸ ਹੁਣ ਸੋਸ਼ਲ ਨੈੱਟਵਰਕਿੰਗ ਰਾਹੀਂ ਹੀ 30 ਸੈਕਿੰਡ ਤੱਕ ਫ੍ਰੀ ਮਿਊਜ਼ਿਕ ਦਾ ਆਨੰਦ ਲੈ ਸਕਦੇ ਹਨ।
ਫੇਸਬੁੱਕ ਮਿਊਜ਼ਿਕ ਫੀਚਰ 'ਤੇ ਗਾਹਕ ਮਿਊਜ਼ਿਕ ਨੂੰ ਸਟ੍ਰੀਮਿੰਗ ਸਰਵਿਸ ਨਾਲ ਖਰੀਦ ਵੀ ਸਕਦੇ ਹਨ। ਖਾਸ ਗੱਲ ਹੈ ਕਿ ਇਸ ਮਿਊਜ਼ਿਕ ਫੀਚਰ 'ਚ ਤੁਸੀਂ ਐਪਲ ਮਿਊਜ਼ਿਕ ਅਤੇ ਆਈਟਿਊਨਸ 'ਚ ਉਪਲੱਬਧ ਮਿਊਜ਼ਿਕ ਦਾ ਪ੍ਰੀਵਿਊ ਵੀ ਦੇਖ ਸਕਦੇ ਹੋ। ਇਥੋਂ ਇਸ ਆਈ.ਓ.ਐੱਸ. ਦੇ ਡਿਵਾਈਸ ਲਈ ਮਿਊਜ਼ਿਕ ਖਰੀਦਿਆ ਵੀ ਜਾ ਸਕਦਾ ਹੈ।
PlayStation Vue ਦੇਵੇਗੀ ਇੰਟਰਨੈੱਟ ਸਟ੍ਰੀਮਿੰਗ 'ਤੇ ਨਵੇਂ Channels
NEXT STORY