ਜਲੰਧਰ- ਸੋਨੀ ਆਪਣੇ ਪਲੇ ਸਟੇਸ਼ਨ 'ਤੇ ਆਧਾਰਿਤ ਸਬਸਕ੍ਰਿਪਸ਼ਨ ਸਰਵਿਸ ਨੂੰ 7 ਅਮਰੀਕੀ ਸ਼ਹਿਰਾਂ ਵਿਚ ਉਪਲੱਬਧ ਕਰਨ ਜਾ ਰਹੀ ਹੈ, ਛੇਤੀ ਹੀ ਇਸ 'ਚ ESPN, ਡਿਜ਼ਨੀ, ABC ਦੇ ਲੋਕਲ ਚੈਨਲਜ਼ ਦੇ ਨਾਲ ਕਲਾਊਡ DVR ਕੰਟਰੋਲਜ਼ ਅਤੇ simultaneous ਸਟ੍ਰੀਮਿੰਗ ਸਰਵਿਸ ਨੂੰ ਐਡ ਕੀਤਾ ਜਾਵੇਗਾ ।
ਸੋਨੀ ਆਪਣੀ ਪਲੇਸਟੇਸ਼ਨ Vue ਦੀ ਸਬਸਕ੍ਰਿਪਸ਼ਨ ਸਰਵਿਸ ਨਾਲ ਕੇਬਲ ਟੀਵੀ ਨੂੰ ਕੰਪੀਟ ਕਰਨ ਜਾ ਰਹੀ ਹੈ । ਜਿਸ ਨਾਲ ਲਾਈਵ ਅਤੇ ਓਨ-ਡਿਮਾਂਡ TV ਸਟ੍ਰੀਮਿੰਗ ਨੂੰ ਇੰਟਰਨੈੱਟ 'ਤੇ ਦਿੱਤਾ ਜਾ ਸਕੇਗਾ , ਕੁਝ ਸਮੇਂ ਬਾਅਦ ਇਸ 'ਤੇ ਡਿਜ਼ਨੀ ਚੈਨਲ ਦੇ ਨਾਲ ESPN , ABC ਜਿਹੇ ਨਵੇਂ 18 ਚੈਨਲ ਦਿੱਤੇ ਜਾਣਗੇ । ਲਾਂਚਿੰਗ ਦੇ ਬਾਅਦ ਸੋਨੀ ਇਸ ਦੇ ਪੈਕੇਜ ਵਿਚ ਲੋਕਲ NBC , ਫਾਕਸ ਅਤੇ CBS ਦੇ ਨਾਲ ਕਾਮੇਡੀ ਸੈਂਟ੍ਰਲ, ਬ੍ਰਾਵੋ, ਫਾਕਸ ਨਿਊਜ਼ ਤੇ FX ਜਿਹੇ ਕੇਬਲ ਚੈਨਲ ਵੀ ਦੇਵੇਗੀ।
ਇਸ ਨੂੰ ਮੌਜੂਦਾ ਪਲੇਸਟੇਸ਼ਨ 3 ਅਤੇ 4 'ਤੇ ਇੰਟਰਨੈੱਟ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ । ਪਲੇਸਟੇਸ਼ਨ Vue ਦੀ ਮੋਬਾਇਲ ਐਪ ਦੇ ਨਾਲ ਇਸ ਨੂੰ ਐਪਲ iPad ਅਤੇ iphone 'ਤੇ ਵੀ ਯੂਜ਼ ਕੀਤਾ ਜਾ ਸਕਦਾ ਹੈ । ਇਸ ਵਿਚ AirPlay ਦੀ ਮਦਦ ਨਾਲ video ਨੂੰ TV 'ਤੇ ਵੀ ਭੇਜਿਆ ਜਾ ਸਕਦਾ ਹੈ । ਇਸ ਵਿਚ DVR ਦੇ ਫੰਕਸ਼ਨ ਜਿਵੇਂ pause, rewind ਅਤੇ fast-forward ਦਿੱਤੇ ਗਏ ਹੈ । ਇਸ 'ਚ record ਦਾ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਰਿਕਾਰਡ ਕੀਤੇ ਗਏ ਸ਼ੋਅ ਨੂੰ ਉਸ ਦੇ ਗੁਜ਼ਰਨ ਦੇ ਬਾਅਦ ਵੀ ਵੇਖ ਸਕਦੇ ਹੋ । ਕੰਪਨੀ ਇਸ ਦੀ ਸਬਸਕ੍ਰਿਪਸ਼ਨ ਨੂੰ 50 ਡਾਲਰ ਪ੍ਰਤੀ ਮਹੀਨਾ ਤੋਂ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ Sling TV ਦੇ 20 ਡਾਲਰ ਤੋਂ ਮਹਿੰਗੀ ਹੈ।
ਗੂਗਲ ਚੱਲਿਆ ਐਪਲ ਦੀ ਰਾਹ 'ਤੇ
NEXT STORY