ਗੈਜੇਟ ਡੈਸਕ– ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਇਲੈਕਟ੍ਰੋਨਿਕਸ ਲਾਈਫ ਸਟਾਈਲ ਗੈਜੇਟਸ ਬ੍ਰਾਂਡ ਮਸਟਰਡ ਨੇ ਆਪਣੇ ਪਾਵਰਪੁਲ ਅਤੇ ਪੋਰਟੇਬਲ ਵਾਇਰਲੈਸ ਪਾਰਟੀ ਸਪੀਕਰ Mustard Mellow Pro ਨੂੰ ਲਾਂਚ ਕੀਤਾ ਹੈ। Mustard Mellow Pro ਇਕ 80 ਵਾਟ ਦਾ ਪਾਰਟੀ ਸਪੀਕਰ ਹੈ ਜੋ ਲਾਈਟਸ਼ੋਅ ਦੇ ਨਾਲ ਕਿਸੇ ਵੀ ਥਾਂ ਨੂੰ ਡਾਂਸ ਫਲੋਰ ’ਚ ਬਦਲ ਸਕਦਾ ਹੈ। ਲੰਬੀ ਪਾਰਟੀ ਲਈ ਇਸ ਵਿਚ 5200mAh ਦੀ ਬਿਲਟ-ਇਨ ਰੀਚਾਰਜੇਬਲ ਬੈਟਰੀ ਦਿੱਤੀ ਗਈ ਹੈ ਜਿਸਨੂੰ ਲੈ ਕੇ ਕੰਪਨੀ ਨੇ 8 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਸਪੀਕਰ ਦਾ ਕੁੱਲ ਭਾਰ 3.5 ਕਿਲੋਗ੍ਰਾਮ ਹੈ ਅਤੇ ਇਸ ਵਿਚ ਟੈਲੀਸਕੋਪਿਕ ਹੈਂਡਲ ਦਿੱਤਾ ਗਿਆ ਹੈ। Mustard Mellow Pro ਨੂੰ ਵਾਟਰ ਰੈਸਿਸਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ ਤਾਂ ਤੁਸੀਂ ਪੂਲਸਾਈਟ ’ਤੇ ਵੀ ਪਾਰਟੀ ਕਰ ਸਕਦੇ ਹੋ।
Mustard Mellow Pro ਦਾ 80 ਵਾਟ ਦਾ ਆਊਟਪੁਟ ਹੈ ਅਤੇ ਇਸ ਵਿਚ 6.5 ਇੰਚ ਦੇ ਦੋ ਵੂਫਰਸ ਦੇ ਨਾਲ 1 ਇੰਚ ਦਾ ਇਕ ਟਵੀਟਰ ਹੈ। ਪਾਰਟੀ ’ਚ ਚਾਰ ਚੰਨ ਲਗਾਉਣ ਲਈ ਇਸ ਸਪੀਕਰ ’ਚ ਲਾਈਟਾਂ ਵੀ ਦਿੱਤੀਆਂ ਗਈਆਂ ਹਨ। ਇਸ ਸਪੀਕਰ ਨੂੰ ਤੁਸੀਂ ਆਪਣੇ ਸਮਾਰਟਫੋਨ, ਟੈਬਲੇਟ ਜਾਂ ਲੈਪਟਾਪ ਨਾਲ ਕੁਨੈਕਟ ਕਰ ਸਕਦੇ ਹੋ।
ਕੁਨੈਕਟੀਵਿਟੀ ਲਈ Mustard Mellow Pro ’ਚ ਬਲੂਟੁੱਥ, ਆਕਸ ਇਨਪੁਟ ਸਮੇਤ ਕੁਨੈਕਟੀਵਿਟੀ ਦੇ ਕਈ ਆਪਸ਼ਨ ਹੈ। ਇਸ ਵਿਚ ਪੈੱਨ-ਡ੍ਰਾਈਵ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਪੀਕਰ ਦੇ ਨਾਲ ਤੁਸੀਂ ਦੂਜੇ Mustard Mellow Pro ਨੂੰ ਵੀ ਕੁਨੈਕਟ ਕਰ ਕੇ ਇਕੱਠੇ ਚਲਾ ਸਕਦੇ ਹੋ। Mustard Mellow Pro ਦੀ ਕੀਮਤ 12,999 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸਦੀ ਵਿਕਰੀ 7,999 ਰੁਪਏ ਦੀ ਕੀਮਤ ’ਤੇ ਐਮਾਜ਼ੋਨ, ਕੰਪਨੀ ਦੀ ਸਾਈਟ ਅਤੇ ਫਲਿਪਕਾਰਟ ਤੋਂ ਇਲਾਵਾ ਰਿਟੇਲ ਸਟੋਰਾਂ ’ਤੇ ਹੋ ਰਹੀ ਹੈ।
ਜੋਧਪੁਰ ਸਥਿਤ ਈਵੀ ਸਟਾਰਟਅਪ DEVOT Motors ਨੇ ਇਲੈਕਟ੍ਰਿਕ ਬਾਈਕ ਤੋਂ ਚੁੱਕਿਆ ਪਰਦਾ
NEXT STORY