ਜਲੰਧਰ— ਬਾਰਸਿਲੋਨਾ 'ਚ ਸੋਮਵਾਰ ਨੂੰ ਸ਼ੁਰੂ ਹੋਣ ਵਾਲੀ ਮੋਬਾਇਲ ਵਰਲਡ ਕਾਂਗਰਸ MWC 2016 'ਚ ਸਮਾਰਟਫੋਨ ਜਗਤ ਦੀਆਂ ਦਿੱਗਜ ਕੰਪਨੀਆਂ ਦਾ ਇਕੱਠ ਹੋਵੇਗਾ। 22 ਫਰਵਰੀ ਤੋਂ ਲੈ ਕੇ 25 ਫਰਵਰੀ ਤਕ ਚੱਲਣ ਵਾਲੇ ਇਸ ਇਵੈਂਟ 'ਚ ਇਕ ਤੋਂ ਵੱਡ ਕੇ ਇਕ ਸਮਾਰਟਫੋਨਸ, ਟੈਬਲੇਟਸ ਅਤੇ ਹੋਰ ਗੈਜੇਟਸ ਪੇਸ਼ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਇਹ ਗੈਜੇਟ ਪੇਸ਼ ਹੋਣਗੇ। ਆਏ ਜਾਣਦੇ ਹਾਂ ਇਨ੍ਹਾਂ ਗੈਜੇਟਸ ਬਾਰੇ—
Xiaomi Mi 5:
ਚੀਨੀ ਸਮਾਰਟਫੋਨ ਨਿਰਮਾਤਾ Xiaomi ਦਾ Mi 5 ਫੋਨ ਵੀ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਕੰਪਨੀ ਨੇ 24 ਫਰਵਰੀ ਨੂੰ ਇਸ ਫੋਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। Mi 5 ਨੂੰ ਲੈ ਕੇ ਕੰਪਨੀ ਕੁਝ ਜਾਣਕਾਰੀਆਂ ਪਹਿਲਾਂ ਵੀ ਦੇ ਚੁੱਕੀ ਹੈ ਜਿਵੇਂ, ਇਸ ਨੂੰ ਕਵਾਲਕਾਮ 820 ਚਿੱਪਸੈੱਟ 'ਤੇ ਪੇਸ਼ ਕੀਤਾ ਜਾਵੇਗਾ ਅਤੇ ਫੋਨ 'ਚ ਸ਼ਾਨਦਾਰ ਕੈਮਰਾ ਹੋਵੇਗਾ।
LG G5 and X series :
ਐਲ.ਜੀ. ਦਾ ਫਲੈਗਸ਼ਿਪ ਫੋਨ ਜੀ5 ਵੀ ਇਸ ਵਾਰ ਮੋਬਾਇਲ ਵਰਲਡ ਕਾਂਗਰਸ ਦੀ ਸ਼ਾਨ ਵਧਾਏਗਾ। ਇਸ ਫੋਨ ਦੀ ਚਰਚਾ ਵੀ ਬਹੁਤ ਦਿਨਾਂ ਤੋਂ ਹੈ। ਕੰਪਨੀ ਨੇ ਅਧਿਕਾਰਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਹੈ ਕਿ ਮੋਬਾਇਲ ਵਰਲਡ ਕਾਂਗਰਸ 2016 'ਚ ਐਲ.ਜੀ 5 ਮਾਡਲ ਨੂੰ ਪੇਸ਼ ਕੀਤਾ ਜਾਵੇਗਾ। ਉਥੇ ਹੀ ਫੋਨ ਬਾਰੇ ਕੰਪਨੀ ਨੇ ਕੁਝ ਜਾਣਕਾਰੀਆਂ ਵੀ ਦਿੱਤੀਆਂ ਹਨ। ਇਹ ਫੋਨ ਆਲਵੇਜ ਆਨ ਫੀਚਰਜ਼ ਨਾਲ ਲੈਸ ਹੋਵੇਗਾ ਅਤੇ ਇਸ ਨੂੰ ਕਵਾਲਕਾਮ ਸਨੈਪਡ੍ਰੈਗਨ 820 ਚਿੱਪਸੈੱਟ 'ਤੇ ਪੇਸ਼ ਕੀਤਾ ਜਾਵੇਗਾ।
Samsung Galaxy S7:
ਮੋਬਾਇਲ ਵਰਲਡ ਕਾਂਗਰਸ 2016 'ਚ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹਿਣ ਵਾਲੇ ਫੋਨਸ 'ਚੋਂ ਇਕ ਹੈ ਸੈਮਸੰਗ ਗਲੈਕਸੀ ਐੱਸ 7। ਇਸ ਦੇ ਨਾਲ ਹੀ ਕੰਪਨੀ ਸੈਮਸੰਗ ਗਲੈਕਸੀ ਐੱਸ 7 ਏਜ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਫੋਨਸ ਦੀ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਉਮੀਦ ਹੈ ਕਿ ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 820 ਚਿੱਪਸੈੱਟ 'ਤੇ ਉਪਲੱਬਦ ਹੋਣਗੇ ਅਤੇ ਇਨ੍ਹਾਂ 'ਚ 4ਜੀ.ਬੀ. ਰੈਮ ਮੈਮਰੀ ਹੋ ਸਕਦੀ ਹੈ। ਇਸ ਲਈ ਕੰਪਨੀ 21 ਫਰਵਰੀ ਨੂੰ ਇਵੈਂਟ ਕਰ ਰਹੀ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸੈਮਸੰਗ ਗਲੈਕਸੀ ਐੱਸ 7 ਅਤੇ ਸੈਮਸੰਗ ਗਲੈਕਸੀ ਐੱਸ 7 ਏਜ ਵਾਟਰਪਰੂਫ ਹੋਣਗੇ।
Huawei P9:
ਮੋਬਾਇਲ ਫੋਨ ਨਿਰਮਾਤਾ ਕੰਪਨੀ ਹੁਵਾਵੇ ਦੇ P9 ਫੋਨ ਨੂੰ ਲੈ ਕੇ ਕਾਫੀ ਚਰਚਾ ਹੈ। ਉਮੀਦ ਹੈ ਕਿ ਮੋਬਾਇਲ ਵਰਲਡ ਕਾਂਗਰਸ ਦੌਰਾਨ ਇਸ ਫੋਨ ਦਾ ਵੀ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਮੁਤਾਬਕ, ਵੱਡੀ ਸਕ੍ਰੀਨ ਵਾਲੇ ਇਸ ਫੋਨ ਨੂੰ ਚਾਰ ਰੰਗਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ 'ਚ ਡਿਊਲ ਕੈਮਰਾ ਅਤੇ ਫਿੰਗਰਪ੍ਰਿੰਟ ਸਕੈਨਰ ਹੋਣ ਦੀ ਸੰਭਾਵਨਾ ਹੈ।
Lenovo Lemon 3 Plus :
ਸਮਾਰਟਫੋਨ ਨਿਰਮਾਤਾ ਕੰਪਨੀ ਮੋਬਾਇਲ ਵਰਲਡ ਕਾਂਗਰਸ 2016 'ਚ ਲੇਮਨ 3 ਪਲੱਸ ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। ਇਸ ਵਿਚ ਡਿਊਲ ਡਾਲਬੀ ਐਟਮਾਸ ਸਪੀਕਰ ਦੀ ਗੱਲ ਕਹੀ ਹੈ।
Sony:
ਉਮੀਦ ਕੀਤੀ ਜਾ ਰਹੀ ਹੈ ਕਿ ਸੋਨੀ ਇਸ ਇਵੈਂਟ 'ਚ ਆਪਣੇ ਐਕਸਪੇਰੀਆ ਜੈੱਡ6 ਅਤੇ ਜੈੱਡ4 ਟੈਬਲੇਟ ਲਾਂਚ ਕਰ ਸਕਦੀ ਹੈ। 22 ਫਰਵਰੀ ਨੂੰ ਸੋਨੀ ਵੱਲੋਂ ਇਕ ਇਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।
HTC:
ਪਿਛਲੇ ਸਾਲ ਐੱਚ.ਟੀ.ਸੀ. ਨੇ ਵਨ ਏ9 ਮਾਡਲ ਪੇਸ਼ ਕੀਤਾ ਸੀ। ਮੋਬਾਇਲ ਵਰਲਡ ਕਾਂਗਰਸ 2016 'ਚ ਕੰਪਨੀ ਇਸ ਦਾ ਅਗਲਾ ਵਰਜਨ ਐਮ10 ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਵੀ.ਆਰ. ਹੈਂਡਸੈੱਟ ਐੱਚ.ਟੀ.ਸੀ. ਵਾਈਵ ਨੂੰ ਵੀ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਐੱਚ.ਟੀ.ਸੀ. ਇਸ ਇਵੈਂਟ 'ਚ ਆਪਣੀ ਸਮਾਰਟਵਾਚ ਦਾ ਵੀ ਪ੍ਰਦਰਸ਼ਨ ਕਰਨ ਵਾਲੀ ਹੈ।
ਪੇਪਰ 'ਤੇ ਪੈੱਨ ਦੀ ਜਗ੍ਹਾ ਲੈ ਲਵੇਗਾ ਮਾਈਕ੍ਰੋਸਾਫਟ ਦਾ ਇਹ ਐਪ
NEXT STORY