ਗੈਜੇਟ ਡੈਸਕ—ਭਾਰਤ 'ਚ ਚੀਨੀ ਐਪਸ 'ਤੇ ਪਾਬੰਦੀ ਲਗਣ ਤੋਂ ਬਾਅਦ ਮੇਡ ਇਨ ਇੰਡੀਆ ਐਪਸ ਦੀ ਅਚਾਨਕ ਬਾੜ ਆ ਗਈ ਹੈ। ਰੋਜ਼ਾਨਾ ਕੋਈ-ਨਾ-ਕੋਈ ਮੋਬਾਇਲ ਐਪ ਲਾਂਚ ਹੋ ਰਿਹਾ ਹੈ। ਇਸ ਦੌਰਾਨ ਵੀਡੀਓ ਪਲੇਅਰ ਅਤੇ ਵੀਡੀਓ ਸਟਰੀਮਿੰਗ ਪਲੇਟਫਾਰਮ ਐੱਮ.ਐਕਸ. ਪਲੇਅਰ (MX Player) ਨੇ ਆਪਣਾ ਨਵਾਂ ਸ਼ਾਰਟ ਵੀਡੀਓ ਐਪ TakaTak ਲਾਂਚ ਕੀਤਾ ਹੈ ਜੋ ਕਿ ਚੀਨੀ ਸ਼ਾਰਟ ਵੀਡੀਓ ਐਪ ਟਿਕਟਾਕ ਵਰਗਾ ਹੈ।
ਟਕਾਟਕ ਨੂੰ ਗੂਗਲ ਪਲੇਅ-ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਟਕਾਟਕ ਫਿਲਹਾਲ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਹੀ ਉਪਲੱਬਧ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਐਪ ਨੂੰ ਜਲਦ ਹੀ ਐਪਲ ਐਪ ਸਟੋਰ 'ਤੇ ਲਾਂਚ ਕੀਤਾ ਜਾਵੇਗਾ। ਭਾਰਤ 'ਚ ਟਿਕਟਾਕ ਬੈਨ ਹੋਣ ਤੋਂ ਬਾਅਦ ਉਸ ਵਰਗੇ ਫੀਚਰਸ ਵਾਲੇ ਕਈ ਸਾਰੇ ਐਪਸ ਲਾਂਚ ਹੋਏ ਹਨ। ਟਕਾਟਕ ਦਾ ਅਜੇ ਪਹਿਲਾ ਵਰਜ਼ਨ ਹੀ ਪਲੇਅ-ਸਟੋਰ 'ਤੇ ਹੈ ਪਰ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ 50,000 ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ।
ਪਲੇਅ-ਸਟੋਰ 'ਤੇ ਟਕਾਟਕ ਨੂੰ 5'ਚੋਂ 4.3 ਦੀ ਰੇਟਿੰਗ ਮਿਲੀ ਹੈ ਹਾਲਾਂਕਿ ਲੋਕ ਇਸ 'ਚ ਕਮੀਆਂ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ। ਟਕਾਟਕ ਦਾ ਯੂਜ਼ਰ ਇੰਟਰਫੇਸ ਟਿਕਟਾਕ ਦੀ ਤਰ੍ਹਾਂ ਹੀ ਹੈ। ਟਕਾਟਕ ਤੋਂ ਪਹਿਲਾਂ ਚਿੰਗਾਰੀ, ਮਿੱਤਰੋਂ, ਰੋਪੋਸੋ ਅਤੇ ਮੋਜ ਵਰਗੇ ਕਈ ਸਾਰੇ ਐਪਸ ਸਾਹਮਣੇ ਆਏ ਹਨ। ਲਾਂਚਿੰਗ ਤੋਂ ਬਾਅਦ ਮੇਡ ਇਨ ਇੰਡੀਆ ਐਪਸ ਦੀ ਡਾਊਨਲੋਡਿੰਗ ਤਾਂ ਕਾਫੀ ਤੇਜ਼ੀ ਨਾਲ ਹੋ ਰਹੀ ਹੈ ਪਰ ਜੇਕਰ ਟਿਕਟਾਕ ਤੋਂ ਪਾਬੰਦੀ ਹਟਾਈ ਜਾਂਦੀ ਹੈ ਤਾਂ ਇਨ੍ਹਾਂ ਐਪਸ ਦੀ ਮੁਸੀਬਤ ਵਧ ਜਾਵੇਗੀ ਕਿਉਂਕਿ ਇਨ੍ਹਾਂ ਐਪਸ 'ਚ ਕਈ ਕਮੀਆਂ ਹਨ ਜਿਨ੍ਹਾਂ ਨੂੰ ਫਿਲਹਾਲ ਦੂਰ ਨਹੀਂ ਕੀਤਾ ਗਿਆ ਹੈ।
ਜ਼ੂਮ ਐਪ ਤੋਂ ਬਾਅਦ ਹੁਣ ਵਟਸਐਪ ਦਾ ਕਲੋਨ ਲੈ ਆਇਆ ਜਿਓ
NEXT STORY