ਵਾਸ਼ਿੰਗਟਨ/ਜਲੰਧਰ : ਬੋਇੰਗ 747 ਐੱਸ. ਪੀ ਜੈਟਲਾਈਨਰ ਹਵਾਈ ਜਹਾਜ਼ 'ਤੇ ਲੱਗੀ ਨਾਸਾ ਦੀ 'ਉਡਾਣ ਭਰਦੀ' ਦੂਰਬੀਨ ਨੇ ਗ੍ਰਹਿਆਂ, ਐਸਟੇਰਾਇਡ ਅਤੇ ਆਲੇ-ਦੁਆਲੇ ਦੀਆਂ ਗਲੈਕਸੀਆਂ ਦਾ ਅਧਿਐਨ ਕਰਨ ਲਈ ਵਿਗਿਆਨਕ ਉਡਾਣਾਂ ਦੀ ਆਪਣੀ ਚੌਥੀ ਸੀਰੀਜ਼ ਸ਼ੁਰੂ ਕਰ ਦਿੱਤੀ ਹੈ।
ਇਸ ਦੂਰਬੀਨ ਦਾ ਨਾਮ ' ਸਟ੍ਰੈਟੋਸਫਿਅਰਿਕ ਆਬਜ਼ਰਵੇਟਰੀ ਫਾਰ ਇੰਨਫ੍ਰਾਰੈਡ ਐੱਸਟ੍ਰੋਨੋਮੀ ' (ਸੋਫੀਆ) ਹੈ ਜੋ ਇਕ ਸਾਲ ਦੀ ਮਿਆਦ ਦੇ ਦੌਰਾਨ ਅਧਿਐਨ ਕਰੇਗੀ ਅਤੇ ਇਸ ਮਿਆਦ ਨੂੰ ਨਾਮ ਦਿੱਤਾ ਗਿਆ ਹੈ 'ਸਾਈਕਲ 4'। ਇਹ ਦੂਰਬੀਨ ਹੁਣ ਤੋਂ ਲੈ ਕੇ ਜਨਵਰੀ 2017 ਦੇ ਵਿਚ 106 ਉਡਾਣਾਂ ਨਾਲ ਅਧਿਐਨ ਕਰੇਂਗੀ। ਨਾਸਾ ਦਾ ਸੋਫੀਆ ਪਰਿਯੋਜਨਾ ਦੀ ਵਿਗਿਆਨਕ ਪਾਮੇਲਾ ਮਰਕਮ ਨੇ ਕਿਹਾ, “ ਸਾਈਕਲ 4 ਪ੍ਰੋਗਰਾਮ 'ਚ 550 ਘੰਟੇ ਤੋਂ ਵੱਧ ਅਧਿਐਨ ਕੀਤਾ ਜਾਵੇਗਾ।
ਐਪਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਲਾਂਚ ਕੀਤਾ 3D Touch Display ਵਾਲਾ ਸਮਾਰਟਫੋਨ
NEXT STORY