ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਉਪਕਰਣ ਬਣਾਉਣ ਵਾਲੀ ਕੰਪਨੀ ਨੋਕੀਆ ਸਥਾਨਕ ਪੱਧਰ ’ਤੇ ਹੋਰ ਜ਼ਿਆਦਾ ਲੋਕਾਂ ਨੂੰ ਨਿਯੁਕਤ ਕਰ ਕੇ ਭਾਰਤ ’ਚ ਆਪਣੇ ਖੋਜ ਅਤੇ ਵਿਕਾਸ ਕੇਂਦਰ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਨੋਕੀਆ ਇੰਡੀਆ ਦੇ ਖੇਤਰੀ ਪ੍ਰਬੰਧਕ ਤਰੁਣ ਛਾਬੜਾ ਨੇ ਇਕ ਸਰਕਾਰੀ ਪ੍ਰੋਗਰਾਮ ’ਚ ਕਿਹਾ ਕਿ ਕੰਪਨੀ 30 ਸਾਲਾਂ ਤੋਂ ਭਾਰਤ ਲਈ ਵਚਨਬੱਧ ਹੈ ਅਤੇ ਸਥਾਨਕ ਪੱਧਰ ’ਤੇ ਲੋਕਾਂ ਨੂੰ ਕੁਸ਼ਲ ਬਣਾਉਣ ਅਤੇ ਉਨ੍ਹਾਂ ਨੂੰ ਨਿਯੁਕਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਨੇ ਬੀ. ਐੱਸ. ਐੱਨ. ਐੱਲ. ਦੇ ਇਕ ਪ੍ਰੋਗਰਾਮ ’ਚ ਕਿਹਾ, ‘‘ਅਸੀਂ ਆਪਣੇ ਖੋਜ ਅਤੇ ਵਿਕਾਸ ਕੇਂਦਰ ’ਚ ਹੋਰ ਲੋਕਾਂ ਨੂੰ ਨਿਯੁਕਤ ਕਰਨ ਜਾ ਰਹੇ ਹਾਂ। ਲੱਗਭਗ 8,000 ਲੋਕਾਂ ਵਾਲੇ ਖੋਜ ਅਤੇ ਵਿਕਾਸ ਕੇਂਦਰ ਤੋਂ ਇਲਾਵਾ, ਭਾਰਤ ’ਚ ਸਾਡੇ ਕੋਲ ਲੱਗਭਗ 4,000 ਲੋਕ ਹਨ, ਜੋ ਗਲੋਬਲ ਸੇਵਾ ਸੰਚਾਲਨ ਦਾ ਸਮਰਥਨ ਕਰ ਰਹੇ ਹਨ।’’
ਏਅਰ ਇੰਡੀਆ ਦੀ ਪੁਰਾਣੇ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੁਣ 2028 ’ਚ ਹੋਵੇਗੀ ਪੂਰੀ
NEXT STORY