ਗੈਜੇਟ ਡੈਸਕ- ਓ.ਟੀ.ਟੀ. ਪਲੇਟਫਾਰਮ ਸੈਗਮੈਂਟ 'ਚ ਨੈੱਟਫਲਿਕਸ ਕਾਫੀ ਪ੍ਰਸਿੱਧ ਹੋ ਰਿਹਾ ਹੈ। ਕੰਪਨੀ ਕਈ ਸਾਲਾਂ ਤਕ ਟਾਪ 'ਤੇ ਬਣੀ ਰਹੀ ਪਰ ਹੁਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਮੁਕਾਬਲੇਬਾਜ਼ੀ ਕਾਰਨ ਕੰਪਨੀ ਲਗਾਤਾਰ ਆਪਣੀ ਰਣਨੀਤੀ 'ਚ ਬਦਲਾਅ ਕਰ ਰਹੀ ਹੈ। ਇਹੀ ਕਾਰਨ ਹੈ ਕਿ ਕੰਪਨੀ ਨੇ ਕੁਝ ਖੇਤਰਾਂ 'ਚ ਆਪਣੇ ਪਲਾਨਜ਼ ਦੀ ਕੀਮਤ ਘਟਾ ਦਿੱਤੀ ਹੈ। ਬ੍ਰਾਂਡ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਕੀਮਤਾਂ 'ਤੇ ਪਲਾਨ ਅਤੇ ਫੀਚਰਜ਼ ਆਫਰ ਕਰਦਾ ਹੈ। ਹਾਲ ਹੀ 'ਚ ਕੰਪਨੀ ਨੇ ਮਿਡਲ ਈਸਟ ਦੇ ਕੁਝ ਦੇਸ਼ਾਂ 'ਚ ਆਪਣੇ ਸਬਸਕ੍ਰਿਪਸ਼ਨ ਪਲਾਨ ਨੂੰ ਸਸਤਾ ਕੀਤਾ ਹੈ।
ਇਸ ਨਾਲ ਜੁੜੀ ਇਕ ਹੋਰ ਰਿਪੋਰਟ ਦੀ ਮੰਨੀਏ ਤਾਂ ਨੈੱਟਫਲਿਕਸ ਜਲਦ ਹੀ ਕਈ ਦੂਜੇ ਦੇਸ਼ਾਂ 'ਚ ਵੀ ਸਬਸਕ੍ਰਿਪਸ਼ਨ ਕੀਮਤ ਨੂੰ ਘਟਾ ਸਕਦੀ ਹੈ। ਹਾਲਾਂਕਿ ਇਨ੍ਹਾਂ ਬਾਜ਼ਾਰਾਂ ਦੀ ਲਿਸਟ 'ਚ ਕੋਈ ਵੱਡਾ ਨਾਂ ਸ਼ਾਮਲ ਨਹੀਂ ਹੈ। ਯਾਨੀ ਕੰਪਨੀ ਨੇ ਅਮਰੀਕਾ, ਯੂਰਪ ਜਾਂ ਕੈਨੇਡਾ ਵਰਗੇ ਕਿਸੇ ਬਾਜ਼ਾਰ 'ਚ ਪਲਾਨ ਦੀ ਕੀਮਤ ਨਹੀਂ ਘਟਾਈ।
ਦਿ ਵਾਲ ਸਟਰੀਟ ਜਨਰਲ ਮੁਤਾਬਕ, ਨੈੱਟਫਲਿਕਸ ਪਲਾਨ ਦੀ ਕੀਮਤ 'ਚ ਕਟੌਤੀ ਕਈ ਦੂਜੇ ਖੇਤਰਾਂ 'ਚ ਵੀ ਦੇਖਣ ਨੂੰ ਮਿਲ ਸਕਦੀ ਹੈ। ਇੰਨਾ ਹੀ ਨਹੀਂ ਕੁਝ ਥਾਵਾਂ 'ਤੇ ਕੰਪਨੀ ਪਲਾਨ ਦੀ ਕੀਮਤ ਅੱਧੀ ਕਰ ਸਕਦੀ ਹੈ। ਯਾਨੀ ਚੁਣੇ ਹੋਏ ਬਾਜ਼ਾਰਾਂ 'ਚ ਗਾਹਕਾਂ ਨੂੰ ਅੱਧੀ ਕੀਮਤ 'ਤੇ ਨੈੱਟਫਲਿਕਸ ਦਾ ਪਲਾਨ ਮਿਲ ਸਕਦਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਰੂਪ ਨਾਲ ਕੋਈ ਜਾਣਕਾਰੀ ਨਹੀਂ ਹੈ। ਰਿਪੋਰਟ ਦੀ ਮੰਨੀਏ ਤਾਂ ਨੈੱਟਫਲਿਕਸ ਦੇ ਬੁਲਾਰੇ Kumiko Hidaka ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਕੁਝ ਦੇਸ਼ਾਂ 'ਚ ਆਪਣੀ ਪ੍ਰਾਈਜ਼ਿੰਗ ਯਾਨੀ ਪਲਾਨਜ਼ ਨੂੰ ਅਪਡੇਟ ਕਰ ਰਹੀ ਹੈ। ਉਨ੍ਹਾਂ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਹਾਲ ਹੀ 'ਚ ਕੰਪਨੀ ਨੇ ਮਿਸਰ, ਯਮਨ, ਜਾਰਡਨ, ਲੀਬੀਆ, ਈਰਾਨ ਸਣੇ ਕਈ ਦੇਸ਼ਾਂ 'ਚ ਪਲਾਨਜ਼ ਦੀ ਕੀਮਤ ਘੱਟ ਕੀਤੀ ਹੈ। ਇਸ ਲਿਸਟ 'ਚ ਫਿਲਹਾਲ ਭਾਰਤ ਦਾ ਨਾਂ ਨਹੀਂ ਹੈ।
IP68 ਰੇਟਿੰਗ ਤੇ ਕਾਲਿੰਗ ਫੀਚਰ ਨਾਲ NoiseFit Halo ਸਮਾਰਟਵਾਚ ਭਾਰਤ 'ਚ ਲਾਂਚ
NEXT STORY