ਗੈਜੇਟ ਡੈਸਕ– ਵਟਸਐਪ ਦਾ ਇਸਤੇਮਾਲ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਤੁਹਾਡੇ ’ਚੋਂ ਕਈ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹੋਣਗੇ। ਅਜਿਹੇ ’ਚ ਤੁਸੀਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ, ਵੀਡੀਓ ਅਤੇ ਮੈਸੇਜ ਇਕ-ਦੂਜੇ ਨੂੰ ਭੇਜਦੇ ਹੋਵੇਗੇ ਪਰ ਕਈ ਵਾਰ ਤੁਸੀਂ ਅਣਜਾਣੇ ’ਚ ਕੁਝ ਵੱਡੀਆਂ ਗਲਤੀਆਂ ਕਰ ਦਿੰਦੇ ਹੋ ਜਿਨ੍ਹਾਂ ਕਾਰਨ ਤੁਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਅਸੀਂ ਤੁਹਾਨੂੰ ਇਸ ਰਿਪੋਰਟ ’ਚ ਇਹੀ ਦੱਸਣ ਜਾ ਰਹੇ ਹਾਂ ਕਿ ਵਟਸਐਪ ਦਾ ਇਸਤੇਮਾ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਅਸ਼ਲੀਲ ਕੰਟੈਂਟ ਨਾ ਕਰੋ ਸ਼ੇਅਰ
ਜੇ ਤੁਸੀਂ ਵਟਸਐਪ 'ਤੇ ਪੋਰਨ ਜਾਂ ਅਸ਼ਲੀਲ ਵੀਡੀਓ ਸਾਂਝੀ ਕਰਦੇ ਫੜ੍ਹੇ ਜਾਂਦੇ ਹੋ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਸ ਤੁਹਾਡੇ ਵਿਰੁੱਧ ਸਖ਼ਤ ਕਾਰਵਾਈ ਵੀ ਸਕਦੀ ਹੈ। ਨਾਲ ਹੀ ਤੁਹਾਡਾ ਵਟਸਐਪ ਖ਼ਾਤਾ ਵੀ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– 45 ਦਿਨਾਂ ’ਚ 5 ਲੱਖ ਲੋਕਾਂ ਨੇ ਖ਼ਰੀਦਿਆ ਇਹ ਸਮਾਰਟਫੋਨ, ਜਾਣੋ ਕੀ ਹੈ ਇਸ ਵਿਚ ਖ਼ਾਸ
ਫਾਲਤੂ ਨੰਬਰ ਨਾ ਕਰੋ ਸੇਵ
ਤੁਹਾਡੇ WhatsApp ਉਤੇ ਸਿਰਫ ਤਹਾਡਾ ਕੰਟਰੋਲ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਸਮੇਂ ਸਮੇਂ ਤੇ ਵਟਸਐਪ ਦੀਆਂ ਸੈਟਿੰਗਾਂ ਅਤੇ ਸੰਪਰਕ ਸੂਚੀ ਦੀ ਜਾਂਚ ਕਰੋ। ਅਜਿਹਾ ਨਾ ਹੋਵੇ ਕੋਈ ਵੀ ਤੁਹਾਨੂੰ ਵਟਸਐਪ ਉਤੇ ਸੁਨੇਹਾ ਭੇਜ ਦੇਵੇ। ਫਾਲਤੂ ਲੋਕਾਂ ਬਲੋਕ ਕਰੋ ਅਤੇ ਉਨ੍ਹਾਂ ਨੰਬਰ ਨੂੰ ਡਲੀਟ ਕਰੋ ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ।
ਇਹ ਵੀ ਪੜ੍ਹੋ– ਸਾਵਧਾਨ! ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਇਹ 5 ਚੀਜ਼ਾਂ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਪ੍ਰੋਫਈਲ ਫੋਟੋ ਨਾਲ ਨਾ ਦਿਓ ਪੂਰੀ ਜਾਣਕਾਰੀ
ਬਹੁਤ ਸਾਰੇ ਲੋਕ ਆਪਣੀ ਵਟਸਐਪ ਪ੍ਰੋਫਾਈਲ ’ਚ ਆਪਣੇ ਪੂਰੇ ਵੇਰਵੇ ਪਾ ਦਿੰਦੇ ਹਨ। ਸੁਰੱਖਿਆ ਦੇ ਮਾਮਲੇ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ। ਪ੍ਰੋਫਾਈਲ ਫੋਟੋਆਂ ’ਚ ਪੂਰੀ ਪਰਿਵਾਰਕ ਤਸਵੀਰ ਨਾ ਲਗਾਓ। ਆਮ ਤੌਰ 'ਤੇ ਕਿਸੇ ਨੂੰ ਪ੍ਰੋਫਾਈਲ ਫੋਟੋਆਂ ’ਚ ਗਰੁੱਪ ਫੋਟੋਆਂ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪ੍ਰੋਫਾਈਲ ਫੋਟੋਆਂ ਦੀ ਪ੍ਰਾਈਵੇਸੀ ਲਈ ਵੀ ਤਿੰਨ ਵਿਕਲਪ ਹਨ ਜੋ ਤੁਸੀਂ ਸੈੱਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਫੋਟੋ ਉਹੀ ਲੋਕ ਵੇਖਣਗੇ ਜਿਨਾਂ ਨੂੰ ਤੁਸੀਂ ਵਿਖਾਉਣਾ ਚਾਹੁੰਦੇ ਹੋ।
ਇਹ ਵੀ ਪੜ੍ਹੋ– WhatsApp ਨੂੰ ਮਿਲਣਗੇ ਇਹ 5 ਕਮਾਲ ਦੇ ਫੀਚਰਜ਼, ਪੂਰੀ ਤਰ੍ਹਾਂ ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਟੂ ਫੈਕਟਰ ਅਥੈਂਟੀਕੇਸ਼ਨ ਚਾਲੂ ਰੱਖੋ
ਜ਼ਿਆਦਾਤਰ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਟੂ ਫੈਕਟਰ ਅਥੈਂਟੀਕੇਸ਼ਨ ਦੀ ਵਰਤੋਂ ਨਹੀਂ ਕਰਦੇ ਅਜਿਹੇ ’ਚ ਸਿਮ ਸਵੈਪ ਕਰਨ ਨਾਲ ਤੁਹਾਡੇ ਨੰਬਰ ਤੋਂ ਇਕ ਹੋਰ ਵਟਸਐਪ ਅਕਾਊਂਟ ਦੀ ਵਰਤੋਂ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਵਟਸਐਪ ਦੀਆਂ ਸੈਟਿੰਗਾਂ ਵਿਚ ਜਾ ਕੇ ਟੂ ਫੈਕਟਰ ਅਥੈਂਟੀਕੇਸ਼ਨ ਨੂੰ ਚਾਲੂ ਕਰੋ। ਇਸ ਤੋਂ ਬਾਅਦ ਕੋਈ ਵੀ ਤੁਹਾਡੇ ਨੰਬਰ ਨਾਲ ਵਟਸਐਪ ਦੀ ਵਰਤੋਂ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ– ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
ਵਟਸਐਪ ਨੂੰ ਰੱਖੋ ਲਾਕ
ਵਟਸਐਪ ਨੇ ਐਪ ਨੂੰ ਲਾਕ ਕਰਨ ਲਈ ਖਾਸ ਤੌਰ 'ਤੇ ਫਿੰਗਰਪ੍ਰਿੰਟ ਅਤੇ ਫੇਸ ਆਈ.ਡੀ. ਲਾਕ ਦਿੱਤਾ ਹੈ ਪਰ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਸੈਟਿੰਗ ਦੇ ਨਾਲ, ਵਟਸਐਪ ਐਪ ਵਿਚ ਆਟੋਮੈਟਿਕ ਲਾਕ ਦਾ ਵਿਕਲਪ ਵੀ ਉਪਲਬਧ ਹੈ। ਤੁਸੀਂ ਇਸ ਦੀ ਸੈਟਿੰਗ ਨੂੰ ਪ੍ਰਾਈਵੇਸੀ ਸੈਟਿੰਗ ’ਚ ਮਿਲ ਜਾਵੇਗੀ।
ਵੱਡੀ ਤਿਆਰੀ ਨਾਲ ਭਾਰਤ ਆ ਰਹੀ ਟੈਸਲਾ, ਸਾਲ ਦੇ ਅਖੀਰ ਤਕ ਦੇਸ਼ ’ਚ ਉਤਾਰੇਗੀ 7 ਇਲੈਕਟ੍ਰਿਕ ਕਾਰਾਂ
NEXT STORY