ਜਲੰਧਰ : ਸਾਨੂੰ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਐਮੇਜ਼ੋਨ ਦੀ ਅਲੈਕਸਾ ਕਈ ਡਿਵਾਈਜ਼ਾਂ ਨੂੰ ਸਪੋਰਟ ਕਰਦੀ ਹੈ। ਇਸ ਲਿਸਟ 'ਚ ਆਈ. ਓ. ਐੱਸ. ਡਿਵਾਈਜ਼ਾਂ ਵੀ ਐਡ ਹੋਣ ਜਾ ਰਹੀਆਂ ਹਨ। ਲੈਕਸੀ ਐਪ ਦੀ ਮਦਦ ਨਾਲ ਇਸ ਸੰਭਵ ਹੋਵੇਗਾ। ਇਹ ਇਕ ਮਿਰਰ ਐਪ ਹੈ ਜਿਸ ਦੇ ਸਾਰੇ ਫੰਕਸ਼ਨ ਅਲੈਕਸਾ ਵਰਗੇ ਹੀ ਹਨ। ਇਹ ਐਪ, ਐਪ ਸਟੋਰ 'ਤੇ 3 ਮਈ ਨੂੰ ਲਾਂਚ ਹੋ ਚੁੱਕੀ ਹੈ ਤੇ ਇਸ ਦੀ ਜ਼ਿਆਦਾਤਰ ਫੰਕਸ਼ਨੈਲਿਟੀ ਅਲੈਕਸਾ ਵਰਗੀ ਹੀ ਹੈ, ਜਿਵੇਂ ਕਿ ਖਬਰਾਂ ਤੇ ਮੌਸਮ ਦੀ ਜਾਣਕਾਰੀ ਦੇਣਾ ਤੇ ਪ੍ਰਸਨਲ ਅਸਿਸਟੈਂਟ ਦੀ ਤਰ੍ਹਾਂ ਹਰ ਕਮਾਂਡ ਮੰਨਣਾ।
ਹਾਲਾਂਕਿ ਸਿੰਕ੍ਰੋਗਨਾਈਜ਼ੇਸ਼ਨ ਲਈ ਲੈਕਸੀ ਨੂੰ ਐਮੇਜ਼ਾਨ ਅਕਾਊਂਟ ਦੀ ਜ਼ਰੂਰਤ ਹੋਵੇਗੀ ਤੇ ਅਜੇ ਇਸ ਅਲੈਕਸਾ ਦੀ ਮਿਊਜ਼ਿਕ ਤੇ ਬੁਕ ਸਰਵਿਸ ਲੈਕਸੀ ਨਾਲ ਐਡ ਨਹੀਂ ਹੈ। ਜੇ ਗੱਲ ਕੀਤੀ ਜਾਵੇ ਅਲਾਕਸਾ ਦੀ ਤਾਂ ਇਹ 175ਡਾਲਰ ਦਾ ਹੈ ਤੇ ਉੱਥੇ ਹੀ ਲੈਕਸੀ ਐਪ ਸਿਰਫ 5 ਡਾਲਰ 'ਚ ਤੁਹਾਡੀ ਪ੍ਰਸਨਲ ਅਸਿਸਟੈਂਟ ਬਣ ਸਕਦੀ ਹੈ। ਇਹ ਐਪ ਅਜੇ ਸਿਰਫ ਆਈ. ਓ. ਐੱਸ. ਲਈ ਹੀ ਮੌਜੂਦ ਹੈ ਤੇ ਐਂਡ੍ਰਾਇਡ ਡਿਵਾਈਜ਼ਾਂ ਲਈ ਇਸ ਦੇ ਲਾਂਚ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਵਾਰ-ਵਾਰ ਮੋਬਾਇਲ ਡਾਟਾ ਰਿਚਾਰਜ ਦੇ ਝੰਜਟ ਤੋਂ ਇੰਝ ਪਾਓ ਛੁਟਕਾਰਾ
NEXT STORY