ਆਟੋ ਡੈਸਕ- ਟੀ.ਵੀ.ਐੱਸ. ਮੋਰ ਨਵੇਂ ਸਾਲ ਯਾਨੀ 2023 'ਚ ਆਪਣੀ ਨਵੀਂ ਕਰੂਜ਼ਰ ਬਾਈਕ Zeppelin R ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਬਾਈਕ ਦਾ ਇੰਤਜ਼ਾਰ ਪਿਛਲੇ 5 ਸਾਲਾਂ ਤੋਂ ਹੋ ਰਿਹਾ ਹੈ। ਕੰਪਨੀ ਨੇ ਸਾਲ 2018 ਆਟੋ ਐਕਸਪੋ 'ਚ Zeppelin R ਦੇ ਕੰਸੈਪਟ ਮਾਡਲ ਨੂੰ ਸ਼ੋਅਕੇਸ ਕੀਤਾ ਸੀ। ਹੁਣ ਟੀ.ਵੀ.ਐੱਸ. ਇਸ ਬਾਈਕ ਨੂੰ ਜਲਦ ਲਾਂਚ ਕਰ ਸਕਦੀ ਹੈ।
ਲੁੱਕ ਅਤੇ ਫੀਚਰਜ਼
ਰਿਪੋਰਟਾਂ ਮੁਤਾਬਕ, Zeppelin R ਲੁੱਕ ਅਤੇ ਫੀਚਰਜ਼ ਦੇ ਮਾਮਲੇ 'ਚ ਬੇਹੱਦ ਸਟਾਈਲਿਸ਼ ਅਤੇ ਲੇਟੈਸਟ ਹੋਵੇਗੀ ਅਤੇ ਇਸਦਾ ਡਿਜ਼ਾਈਨ ਬੇਹੱਦ ਖਾਸ ਹੋਵੇਗਾ। ਇਸ ਵਿਚ ਐੱਲ.ਈ.ਡੀ. ਹੈੱਡਲੈਂਪ, ਫਲੈਟ ਟ੍ਰੈਕ ਸਟਾਈਲ ਹੈਂਡਲਬਾਰ, ਸਪਲਿਟ ਸੀਟ, 17 ਇੰਚ ਦੀ ਫਰੰਟ ਅਤੇ 15 ਇੰਚ ਦੇ ਰੀਅਰ ਵ੍ਹੀਲ, ਇੰਸਟਰੂਮੈਂ ਕੰਸੋਲ, ਸਮਾਰਟਫੋਨ ਕੁਨੈਕਟੀਵਿਟੀ, ਸਮਾਰਟ ਬਾਇਓ ਕੀਅ, ਯੂ.ਐੱਸ.ਬੀ. ਫਰੰਟ ਫੋਰਕਸ ਅਤੇ ਮੋਨੋਸ਼ਾਕ ਯੂਨਿਟ, ਫਰੰਟ ਅਤੇ ਰੀਅਰ ਡਿਸਕ ਬ੍ਰੇਕ ਮਿਲ ਸਕਦੇ ਹਨ।
ਪਾਵਰਟ੍ਰੇਨ
Zeppelin R 'ਚ 220 ਸੀਸੀ ਦਾ ਸਿੰਗਲ ਸਿੰਲਡਰ ਪੈਟਰੋਲ ਇੰਜਣ ਦੇਖਣ ਨੂੰ ਮਿਲ ਸਕਦਾ ਹੈ, ਜੋ ਕਿ ਮਾਈਲਡ ਹਾਈਬ੍ਰਿਡ ਤਕਨਾਲੋਜੀ ਨਾਲ ਲੈਸ ਹੋਵੇਗਾ। ਰਿਪੋਰਟਾਂ ਮੁਤਾਬਕ, ਇਸ ਵਿਚ 48 ਵਾਟ ਦੀ ਲੀਥੀਅਮ ਆਇਨ ਬੈਟਰੀ ਦੇਖਣ ਨੂੰ ਮਿਲੇਗੀ। ਇਸਦਾ ਇੰਜਣ 20 ਬੀ.ਐੱਚ.ਪੀ. ਦੀ ਪਾਵਰ ਅਤੇ 18.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਵਿਚ 5 ਸਪੀਡ ਗਿਅਰਬਾਕਸ ਦੇਖਣ ਨੂੰ ਮਿਲਣਗੇ। ਇਹ ਬਾਈਕ 2 ਲੱਖ ਰੁਪਏ ਦੀ ਕੀਮਤ 'ਚ ਲਾਂਚ ਹੋ ਸਕਦੀ ਹੈ।
ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
NEXT STORY