ਜਲੰਧਰ— ਲੋਕਪ੍ਰਸਿੱਧ ਮੋਬਾਇਲ ਵਾਲਟ ਐਪ Paytm ਨੇ ਆਪਣੇ ਐਂਡ੍ਰਾਇਡ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਨਾਲ ਯੂਜ਼ਰਸ ਆਪਣੇ ਕਾਨਟੈਕਟ ਦੇ ਕਿਸੇ ਵੀ ਵਿਅਕਤੀ ਨੂੰ ਹੋਰ ਆਸਾਨੀ ਨਾਲ ਪੈਸੇ ਭੇਜ ਸਕਣਗੇ। ਇਸ ਦੇ ਲਈ ਸਿਰਫ ਉਸ ਕਾਨਟੈਕਟ ਦੀ ਪ੍ਰੋਫਾਇਲ ਨੂੰ ਖੋਲਣਾ ਹੋਵੇਗਾ। ਕੰਪਨੀ ਨੇ ਇਸ ਨਵੇਂ ਫੀਚਰ ਦਾ ਐਲਾਨ ਟਵਿਟਰ ਜ਼ਰੀਏ ਕੀਤਾ ਹੈ।
ਇਸ ਤਰ੍ਹਾਂ ਕਰੇਗਾ ਇਹ ਐਪ ਕੰਮ
ਸਭ ਤੋਂ ਪਹਿਲਾਂ ਯੂਜ਼ਰਸ ਦੀ ਕਾਨਟੈਕਟ ਲਿਸਟ ਨੂੰ ਖੋਲਣਾ ਹੋਵੇਗਾ। ਇਸ ਤੋਂ ਬਾਅਦ ਉਸ ਕਾਨਟੈਕਟ ਨੂੰ ਚੁਣਨਾ ਹੋਵੇਗਾ। ਇੱਥੇ Send Money ਦੇ ਵਿਕਲਪ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਧ ਯੂਜ਼ਰਸ ਨੂੰ ਨਿਰਧਾਰਤ ਰਕਮ ਲਿਖਣੀ ਹੋਵੇਗੀ ਅਤੇ ਬਾਅਦ 'ਚ ਭੁਗਤਾਨ ਨੂੰ ਮੰਜ਼ੂਰੀ ਦੇਣੀ ਹੋਵੇਗੀ। ਦੱਸਣਯੋਗ ਹੈ ਕਿ ਹਾਲ ਹੀ 'ਚ ਆਈ ਇਕ ਰਿਪੋਰਟ ਜਰੀਏ Paytm ਦੁਆਰਾ ਮੈਸੇਜਿੰਗ ਸੇਵਾ ਜਲਦ ਹੀ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਸੀ। ਇਸ ਫੀਚਰ ਨੂੰ ਆਉਣ ਵਾਲੇ ਹਫਤਿਆਂ 'ਚ ਰੋਲ ਆਓਟ ਕੀਤਾ ਜਾ ਸਕਦਾ ਹੈ। ਅਨੁਮਾਨ ਹੈ ਕਿ ਇਸ ਤਰ੍ਹਾਂ ਕਰਕੇ ਕੰਪਨੀ ਹੁਣ ਸਿੱਧੇ ਤੌਰ 'ਤੇ ਵਟਸਐਪ ਵਰਗੇ ਮੈਸੇਜਿੰਗ ਪਲੇਟਫਾਰਮ ਨੂੰ ਚੁਣੌਤੀ ਦੇਵੇਗੀ।
ਵਿਗਿਆਨੀਆਂ ਨੇ Perfect Selfie ਲਈ ਬਣਾਇਆ ਇਹ ਨਵਾਂ ਐਪ
NEXT STORY