ਆਟੋ ਡੈਸਕ– ਯਾਤਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਆਟੋ ਐਕਸਪੋ ’ਚ ਨਵੀਂ 2020 Tucson SUV ਨੂੰ ਸ਼ੋਅਕੇਸ ਕੀਤਾ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ.ਐੱਸ. ਕਿਮ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ Tucson ਨੇ ਆਪਣੇ ਕਲਾਸ ਲੀਡਿੰਗ ਫੀਚਰਾਂ ਦੀ ਮਦਦ ਨਾਲ ਪ੍ਰੀਮੀਅਮ ਐੱਸ.ਯੂ.ਵੀ. ਸੈਗਮੈਂਟ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ।
- ਭਾਰਤ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਐੱਸ.ਯੂ.ਵੀ. ਬ੍ਰਾਂਡ ਦੇ ਰੂਪ ’ਚ ਹੁੰਡਈ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਅਪਗ੍ਰੇਡ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਮੌਜੂਦਾ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲੀ ਬੈਸਟ ਇਨ ਕਲਾਸ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ।

2.0 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ
ਨਵੀਂ 2020 Tucson ਨੂੰ ਬੀ.ਐੱਸ.-6 2.0 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ’ਚ ਲਿਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ Tucson ਨੂੰ ਪ੍ਰੀਮੀਅਮ ਅਤੇ ਬੋਲਡ ਸਟਾਈਲਿੰਗ, ਡੋਮੀਨੇਟ ਪਰਫਾਰਮੈਂਸ, ਸਮਾਰਟ ਟੈਕਨਾਲੋਜੀ ਅਤੇ ਕੰਫਰਟਦੇ ਨਾਲ ਐਕਸੀਲੈਂਸ ਮੁਹੱਈਆ ਕਰਾਉਣ ਅਤੇ ਜ਼ਿਆਦਾ ਟੈਕਨਾਲੋਜੀ ਤੇ ਐਡਵਾਂਸ ਸੇਫਟੀ ਦੇ ਲਿਹਾਜ ਨਾਲ ਤਿਆਰ ਕੀਤਾ ਗਿਆ ਹੈ।
Auto Expo 2020: ਰੈਨੋ ਨੇ ਪੇਸ਼ ਕੀਤਾ ਟ੍ਰਾਈਬਰ ਦਾ ਆਟੋਮੈਟਿਕ ਮਾਡਲ
NEXT STORY