ਜਲੰਧਰ : ਕੇ. ਜੀ. ਆਈ. ਸਕਿਓਰਿਟੀਜ਼ Ming - Chi Kuo ਦੀ ਰਿਪੋਰਟ ਦੇ ਮੁਤਾਬਕ ਆਈਫੋਨ 7 ਪਲੱਸ ਦੀ ਵਿਕਰੀ ਐਪਲ ਦੀ ਉਮੀਦ ਤੋਂ ਜ਼ਿਆਦਾ ਹੈ । ਆਈਫੋਨ 7 ਪਲੱਸ ਡੁਅਲ ਕੈਮਰਾ ਸੈੱਟਅਪ ਨੂੰ ਵਿਕਰੀ ਵਿਚ ਉਛਾਲ ਦਾ ਕਾਰਨ ਦੱਸਿਆ ਗਿਆ ਹੈ। ਦੂਜੇ ਪਾਸੇ ਗਲੈਕਸੀ ਨੋਟ 7 ਵਿਚ ਬੈਟਰੀ ਦੀ ਸਮੱਸਿਆ ਅਤੇ ਰਿਕਾਲ ਦੇ ਕਾਰਨ ਵੀ ਆਈਫੋਨ 7 ਪਲੱਸ ਦੀ ਵਿੱਕਰੀ ਵਧੀ ਹੈ।
ਕੇ. ਜੀ. ਆਈ. ਦੇ ਮੁਤਾਬਕ ਗਾਹਕਾਂ ਨੇ ਆਈਫੋਨ 7 ਲਈ ਦੁਨੀਆ ਭਰ ਵਿਚ 30-35 ਫ਼ੀਸਦੀ ਪ੍ਰੀ-ਆਰਡਰ ਜੈੱਟ ਬਲੈਕ ਰੰਗ ਵਿਚ ਹੋਇਆ ਹੈ। ਚਾਈਨਾ ਵਿਚ ਗਿਣਤੀ ਵਧ ਕੇ 50 ਫ਼ੀਸਦੀ ਤੱਕ ਪਹੁੰਚ ਗਈ। ਇਸ ਦੇ ਇਲਾਵਾ ਆਈਫੋਨ ਦੇ 128 ਜੀ. ਬੀ. ਸਟੋਰੇਜ ਦੀ ਵੀ ਮੰਗ ਹੈ। ਹਾਲਾਂਕਿ ਰਿਪੋਰਟ ਵਿਚ ਇਕ ਗੱਲ ਗੌਰ ਕਰਨ ਵਾਲੀ ਗੱਲ ਹੈ ਕਿ ਆਈਫੋਨ 7 ਦੀ ਮੰਗ ਪਿਛਲੇ ਸਾਲ ਲਾਂਚ ਹੋਏ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਤੋਂ ਘੱਟ ਰਹੀ ਹੈ। ਇਸ ਦਾ ਮਤਲਬ ਹੈ ਕਿ ਆਈਫੋਨ ਦੀ ਵਿਕਰੀ ਵਿਚ ਪਹਿਲੀ ਵਾਰ ਕਮੀ ਆਈ ਹੈ ।
ਜ਼ਿਤਕਯੋਗ ਹੈ ਕਿ ਸਿਤੰਬਰ ਦੀ ਸ਼ੁਰੂਆਤ ਵਿਚ ਐਪਲ ਨੇ ਨਵੀਂ ਪਾਲਿਸੀ ਨੂੰ ਪੇਸ਼ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਕਿੰਨੇ ਆਈਫੋਂਸ ਦੇ ਲਾਂਚ ਦੇ ਬਾਅਦ ਪਹਿਲਾਂ ਕੁਝ ਦਿਨਾਂ ਵਿਚ ਵਿਕੇ ਹਨ ਇਸ ਬਾਰੇ ਵਿਚ ਨਹੀਂ ਦੱਸਿਆ ਜਾਵੇਗਾ।
ਗੂਗਲ ਜਨਤਕ ਥਾਵਾਂ 'ਤੇ ਲਗਾਏਗਾ ਤੇਜ਼ ਸਪੀਡ ਵਾਲਾ ਵਾਈ-ਫਾਈ ਹਾਟਸਪਾਟ
NEXT STORY