ਗੈਜੇਟ ਡੈਸਕ—ਮੀਡੀਆਟੇਕ ਨੇ ਅਕਤੂਬਰ ਮਹੀਨੇ 'ਚ ਹੀਲੀਓ ਪੀ70 ਪ੍ਰੋਸੈਸਰ ਨੂੰ ਲਾਂਚ ਕੀਤਾ ਸੀ ਅਤੇ ਉਸ ਤੋਂ ਤੁਰੰਤ ਬਾਅਦ ਰੀਅਲਮੀ ਨੇ ਐਲਾਨ ਕੀਤਾ ਸੀ ਕਿ ਕੰਪਨੀ ਨਵੇਂ ਪ੍ਰੋਸੈਸਰ ਨਾਲ ਸਭ ਤੋਂ ਪਹਿਲਾਂ ਸਮਾਰਟਫੋਨ ਲਾਂਚ ਕਰੇਗੀ। ਹੀਲੀਓ ਪੀ70 ਦਾ ਮਾਸ ਪ੍ਰੋਡਕਸ਼ਨ ਪਿਛਲੇ ਮਹੀਨੇ ਹੀ ਸ਼ੁਰੂ ਹੋਈਆ ਹੈ। ਰਿਪੋਰਟਸ ਮੁਤਾਬਕ ਇਸ ਨੂੰ ਨਵੰਬਰ 'ਚ ਭਾਵ ਇਸ ਮਹੀਨੇ ਕਲਾਇੰਟ ਨੂੰ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਹੁਣ ਰੀਅਲਮੀ ਨੇ ਇਕ ਟੀਜ਼ਰ ਜਾਰੀ ਕਰ ਫਿਰ ਤੋਂ ਹੀਲੀਓ ਪੀ70 ਸਮਰਾਟਫੋਨ ਲਿਆਉਣ ਦੀ ਜਾਣਕਾਰੀ ਦਿੱਤੀ ਸੀ। ਨਾਲ ਹੀ ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਆਉਣ ਵਾਲਾ ਡਿਵਾਈਸ ਇਕ ਪੂਰੀ ਤਰ੍ਹਾਂ ਨਵੀਂ 'U' ਸੀਰੀਜ਼ ਦਾ ਹਿੱਸਾ ਹੋਵੇਗਾ। ਇਸ ਜਾਣਕਾਰੀ ਨੂੰ ਕੰਪਨੀ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਜਿਥੇ ਕੰਪਨੀ ਨੇ ਦੱਸਿਆ ਕਿ ਉਹ ਦੁਨੀਆ ਦਾ ਪਹਿਲਾਂ MediaTek Helio P70 ਸਮਾਰਟਫੋਨ ਲਾਂਚ ਕਰੇਗੀ।
ਇਸ ਟਵੀਟ 'ਚ ਨਵੀਂ 'U' ਸੀਰੀਜ਼ ਦੇ ਆਉਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਕੰਪਨੀ ਭਾਰਤ 'ਚ ਆਪਣੇ ਚਾਰ ਸਮਾਰਟਫੋਨ Realme 1, Realme 2, Realme 2 Pro ਅਤੇ Realme C1 ਦੀ ਵਿਕਰੀ ਕਰਦੀ ਹੈ। ਫਿਲਹਾਲ ਯੂ ਸੀਰੀਜ਼ ਨੂੰ ਭਾਰਤ 'ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਦੀ ਜਾਣਾਕਰੀ ਨਹੀਂ ਮਿਲੀ ਹੈ। ਉਮੀਦ ਹੈ ਕਿ ਕੰਪਨੀ ਇਸ ਨੂੰ ਨਵੰਬਰ ਦੇ ਆਖਿਰ ਜਾਂ ਦਸੰਬਰ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ।
ਨਾਲ ਹੀ MediaTek Helio P70 ਪ੍ਰੋਸੈਸਰ ਤੋਂ ਇਲਾਵਾ ਨਵੇਂ ਡਿਵਾਈਸ ਦੇ ਡਿਜ਼ਾਈਨ, ਸਪੈਸੀਫਿਕੇਸ਼ਨ ਅਤੇ ਕੀਮਤ ਦੇ ਬਾਰੇ 'ਚ ਵੀ ਕੋਈ ਜਾਣਕਾਰੀ ਨਹੀਂ ਹੈ। ਹੀਲੀਓ ਪੀ70 ਪ੍ਰੋਸੈਸਰ ਦੀਆਂ ਖੂਬੀਰਆਂ ਦੇ ਬਾਰੇ 'ਚ ਗੱਲ ਕਰੀਏ ਤਾਂ ਇਸ 'ਚ ਬਿਹਤਰ ਏ.ਆਈ. ਇੰਜਣ, ਅਪਗਰੇਟੇਡ ਇਮੇਜਿੰਗ ਅਤੇ ਕੈਮਰਾ ਸਪੋਰਟ, ਬੂਸਟੇਡ ਗੇਮਿੰਗ ਪਰਫਾਰਮੈਂਸ ਅਤੇ ਪਿਛਲੀ ਜਨਰੇਸ਼ਨ ਮੁਕਾਬਲੇ ਬਿਹਤਰ ਕੁਨੈਕਟੀਵਿਟੀ ਮਿਲੇਗੀ।
ਗੂਗਲ ਫੋਨ ਐਪ 'ਚ ਆਇਆ Dark mode ਫੀਚਰ, ਇੰਝ ਕਰੋ ਇਸਤੇਮਾਲ
NEXT STORY