ਜਲੰਧਰ— ਅਕਸਰ ਘਰਾਂ 'ਚ ਮੱਛਰਾਂ ਦੇ ਨਾਲ-ਨਾਲ ਕੀੜੇ-ਮਕੌੜੇ ਦੇਖਣ ਨੂੰ ਮਿਲਦੇ ਹਨ ਜੋ ਕਈ ਬਿਮਾਰੀਆਂ ਦੇ ਕਾਰਨ ਬਣਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਕ ਅਜਿਹਾ LED ਬਲਬ ਬਣਾਇਆ ਗਿਆ ਜੋ ਤੁਹਾਡੇ ਘਰ ਨੂੰ ਕੀੜੇ-ਮਕੌੜੇ ਅਤੇ ਮੱਛਰਾਂ ਤੋਂ ਰਹਿਤ ਕਰ ਦਵੇਗਾ।
Zapp Light ਇਕ ਐਨਰਜੀ ਐਫੀਸ਼ਿਐਂਟ 9 ਵਾਟ ਦਾ LED ਬਲਬ ਹੈ ਜੋ ਸ਼ਾਮਿਲ zapping grid ਸਿਰਫ਼ 1 ਵਾਟ ਬਿੱਜਲੀ ਨੂੰ ਹੀ ਯੂਜ਼ ਕਰਦਾ ਹੈ। ਇਹ ਬਲਬ 500 sq ft 'ਚ ਮੱਛਰਾਂ ਨੂੰ ਆਪਣੀ ਨੀਲੀ ਲਾਈਟ ਨਾਲ ਆਕਰਸ਼ਿਤ ਕਰੇਗਾ, ਜਿਸ ਨਾਲ ਮੱਛਰ ਇਸ ਵੱਲ ਖਿੱਚੇ ਚੱਲੇ ਆਉਣਗੇ ਤੇ ਗਰਿਡ ਨਾਲ ਚਿੱਪਕ ਕੇ ਮਰ ਜਾਣਗੇ। ਇਸ ਬਲਬ ਦੀ ਖਾਸੀਅਤ ਇਹ ਹੈ ਕਿ ਇਸ ਨੂੰ 50 ਘੰਟੇ ਤੱਕ ਚਲਾਇਆ ਜਾ ਸਕੇਗਾ, ਬਲਬ ਦੀ ਕੀਮਤ ਨੂੰ US $20 ਰੱਖੇ ਜਾਣ ਦੀ ਉਮੀਦ ਜਤਾਈ ਗਈ ਹੈ।
ਇਸ ਨਾਲ ਤੁਸੀਂ ਆਪਣੇ ਪਰਿਵਾਰ ਦਾ ਕੀੜੇ- ਮਕੌੜੇ ਅਤੇ ਮਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕਰ ਸਕੋਗੇ।
Evo Gamepad Pro 2 ਸਸਤਾ ਅਤੇ ਸਟਨਿੰਗ ਗੇਮਿੰਗ ਐਕਸਪੀਰੀਅੰਸ
NEXT STORY