ਜਲੰਧਰ- ਸੈਮਸੰਗ ਨੇ ਗਲੈਕਸੀ ਨੋਟ 7 'ਚ ਅੱਗ ਲੱਗਣ ਦੀਆਂ ਖਬਰਾਂ ਤੋਂ ਬਾਅਦ ਲੱਖਾਂ ਯੂਨਿਟਸ ਨੂੰ ਰਿਪਲੇਸ ਕਰ ਦਿੱਤਾ ਹੈ ਪਰ ਕੰਪਨੀ ਦੀ ਪ੍ਰੇਸ਼ਾਨੀ ਇਥੇ ਹੀ ਖਤਮ ਨਹੀਂ ਹੋ ਰਹੀ ਹੈ। ਅਮਰੀਕਾ ਅਤੇ ਸਾਊਥ ਕੋਰੀਆ ਦੇ ਕੁਝ ਗਲੈਕਸੀ ਨੋਟ 7 ਯੂਜ਼ਰਸ ਦੀ ਮੰਨੀਏ ਤਾਂ ਨਵਾਂ ਹੈਂਡਸੈੱਟ ਓਵਰਹੀਟ (ਹੱਦ ਤੋਂ ਜ਼ਿਆਦਾ ਗਰਮ) ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਕੈਲੀਫੋਰਨੀਆ ਸਥਿਤ 2 ਯੂਜ਼ਰਸ ਜਿਨ੍ਹਾਂ ਨੇ ਪੁਰਾਣੇ ਦੇ ਬਦਲੇ ਨਵਾਂ ਗਲੈਕਸੀ ਨੋਟ 7 ਲਿਆ ਹੈ, ਉਨ੍ਹਾਂ ਪਾਇਆ ਕਿ ਫੋਨ ਬਹੁਤ ਗਰਮ ਹੋ ਰਿਹਾ ਹੈ। ਸੈਮਸੰਗ ਨੇ ਇਸ ਬਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਫੋਨ ਦੇ ਤਾਪਮਾਨ 'ਚ ਉਤਾਰ-ਚੜਾਅ ਹੋ ਸਕਦਾ ਹੈ ਅਤੇ ਇਹ ਸੁਰੱਖਿਆ ਦਾ ਖਤਰਾ ਨਹੀਂ ਹੈ। ਗੌਰ ਕਰਨ ਯੋਗ ਹੈ ਕਿ ਅਮਰੀਕਾ ਅਤੇ ਕੋਰੀਆ 'ਚ 60 ਫੀਸਦੀ ਖਰਾਬ ਨੋਟ ਡਿਵਾਈਸਿਸ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਅਤੇ 90 ਫੀਸਦੀ ਗਾਹਕਾਂ ਨੇ ਪੈਸੇ ਵਾਪਸ ਲੈਣ ਦੀ ਥਾਂ ਨਵਾਂ ਗਲੈਕਸੀ ਨੋਟ 7 ਲਿਆ ਹੈ।
ਰਾਇਟਰਸ ਦੀ ਰਿਪੋਰਟ ਮੁਤਾਬਕ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੈਮਸੰਗ ਨੇ 10 ਦੇਸ਼ਾਂ 'ਚ 2.5 ਮਿਲੀਅਨ ਨਵੇਂ ਨੋਟ ਡਿਵਾਈਸਿਸ ਨੂੰ ਰਿਪਲੇਸ ਕੀਤਾ ਹੈ ਜਿਸ ਵਿਚੋਂ 1 ਮਿਲੀਅਨ ਯੂਨਿਟਸ ਅਮਰੀਕਾ 'ਚ ਰਿਪਲੇਸ ਕੀਤੀਆਂ ਗਈਆਂ ਹਨ।
ਡੈਟਸਨ ਨੇ ਭਾਰਤ 'ਚ ਲਾਂਚ ਕੀਤਾ ਰੈਡੀ-ਗੋ ਸਪੋਰਟ ਦਾ ਲਿਮਟਿਡ ਐਡੀਸ਼ਨ
NEXT STORY