ਜਲੰਧਰ— ਹਾਲ ਹੀ 'ਚ ਬਲੈਕਬੇਰੀ ਨੇ ਆਪਣੇ ਐਂਡ੍ਰਾਇਰ ਸਮਾਰਟਫੋਨ ਨੂੰ ਲਾਂਚ ਕੀਤਾ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਅਤੇ ਹੁਣ ਕੰਪਨੀ ਦਾ ਕਹਿਣਾ ਹੈ ਕਿ 2016 'ਚ ਕੰਪਨੀ ਮਿਡ-ਰੇਂਜ ਐਂਡ੍ਰਾਇਡ ਸਮਾਰਟਫੋਨ ਨੂੰ ਬਣਾ ਕੇ ਮਾਰਕੀਟ 'ਚ ਉਪਲੱਬਧ ਕਰਨ ਬਾਰੇ ਸੋਚ ਰਹੀ ਹੈ। ਬਲੈਕਬੇਰੀ ਦੇ ਸੀ.ਈ.ਓ. ਜਾਨ ਚੇਨ ਨੇ ਇੰਟਰਵਿਊ 'ਚ ਕਿਹਾ ਕਿ ਬਲੈਕਬੇਰੀ ਪ੍ਰਿਵ ਦੀ ਵਿਕਰੀ ਹੁਣ ਤਕ ਚੰਗੀ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਕੰਪਨੀ ਅਗਲੇ ਸਾਲ ਘੱਟ ਕੀਮਤ ਵਾਲੇ ਸਮਾਰਟਫੋਨ ਨੂੰ ਬਣਾਉਣ ਬਾਰੇ ਸੋਚ ਰਹੀ ਹੈ।
ਬਲੈਕਬੇਰੀ ਪ੍ਰਿਵ ਅਜੇ ਸਿਰਫ ਚਾਰ ਦੇਸ਼ਾਂ 'ਚ ਵਿਕ ਰਿਹਾ ਹੈ ਅਤੇ ਅਗਲੇ ਤਿੰਨ ਮਹੀਨਿਆਂ 'ਚ ਕੰਪਨੀ 31 ਖੇਤਰਾਂ 'ਚ ਸਮਾਰਟਫੋਨ ਨੂੰ ਲਾਂਚ ਕਰਨਾ ਚਾਹੁੰਦੀ ਹੈ। ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਪਿਛਲੇ ਦੋ ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੰਪਨੀ ਨੂੰ ਲਗਾਤਾਰ ਦੋ ਕਵਾਟਰਸ 'ਚ ਜ਼ਿਆਦਾ ਆਮਦਨ ਪ੍ਰਾਪਤ ਹੋਈ ਹੈ ਅਤੇ ਹੁਣ ਕੰਪਨੀ ਮਿਡ-ਰੇਂਜ ਐਂਡ੍ਰਾਇਡ ਸਮਾਰਟਫੋਨ 'ਚ ਨਿਵੇਸ਼ ਕਰਨ ਬਾਰੇ ਸੋਚ ਰਹੀ ਹੈ।
ਤੁਹਾਡੀ bike ride ਨੂੰ ਹੋਰ ਵੀ ਸੁਰੱੱਖਿਅਤ ਬਣਾ ਦਵੇਗਾ ਨਵੀਂ ਤਕਨੀਕ ਨਾਲ ਬਣਿਆ ਇਹ ਹੈਲਮੇਟ
NEXT STORY