ਜਲੰਧਰ : ਦੋ ਸਾਲ ਪਹਿਲਾਂ ਨਿਕਾਨ ਨੇ ਪਹਿਲਾਂ ਟਚਸਕਰੀਨ ਕੈਮਰੇ ਡੀ5500 ਨੂੰ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਡੀ5600 ਨੂੰ ਪੇਸ਼ ਕੀਤਾ ਹੈ ਜੋ ਕੰਪਨੀ ਦਾ ਐਂਟਰੀ ਲੇਵਲ ਡੀ. ਐੱਸ. ਐੱਲ. ਆਰ. ਕੈਮਰਾ ਹੈ। ਇਸ 'ਚ ਲਓ ਐਨਰਜੀ ਬਲਟੁੱਥ ਫੀਚਰ ਦਿੱਤਾ ਗਿਆ ਹੈ ਜਿਸ ਦੇ ਨਾਲ ਕੈਮਰਾ ਹਰ ਵਕਤ ਤੁਹਾਡੇ ਸਮਾਰਟਫੋਨ ਤੋਂ ਕੁਨੈਕਟ ਰਹਿੰੰਦਾ ਹੈ।
ਟੱਚ-ਸਕ੍ਰੀਨ ਇਨਟਰਫੇਸ ਦੀ ਗੱਲ ਕਰੀਏ ਤਾਂ ਵਰਚੂਅਲ ਐੱਫ. ਐੱਨ ਬਟਨ ਵੀ ਦਿੱਤਾ ਗਿਆ ਹੈ ਜਿਸ 'ਚ ਆਟੋ ਆਈ. ਐੱਸ. ਓ. ਸ਼ਾਮਿਲ ਹੈ। ਇਸ ਤੋਂ ਇਲਾਵਾ ਡੀ5600 ਪਹਿਲਾਂ ਵਾਲੇ ਵਰਜਨ ਡੀ5500 ਦੀ ਤਰ੍ਹਾਂ ਹੈ ਕਿ ਇਸ 'ਚ EXEED ਪ੍ਰੋਸੈਸਰ, 24 ਐੱਮ. ਪੀ. ਏ. ਪੀ. ਐੱਸ-ਸੀ. ਸੈਂਸਰ, 3.2 1 ਐੱਮ ਡਾਟ ਟਿਲਟ ਸਕ੍ਰੀਨ ਲੱਗੀ ਹੈ। ਨਾਲ ਹੀ ਪੁਰਾਣੇ ਵਰਜਨ ਦੀ ਤਰ੍ਹਾਂ ਇਸ 'ਚ ਆਈ . ਐੱਸ. ਓ. ਰੇਂਜ ਨੂੰ 100-25, 600 ਤੱਕ ਵਧਾਇਆ ਜਾ ਸਕਦਾ ਹੈ ਅਤੇ ਕੈਮਰਾ ਬਾਡੀ ਵੀ ਡੀ5500 ਵਰਗੀ ਹੀ ਹੈ।
ਵੀਡੀਓਕਾਨ ਜਲਦੀ ਲਾਂਚ ਕਰੇਗੀ ਸਸਤਾ 4ਜੀ ਸਮਾਰਟਫੋਨ
NEXT STORY