ਜਲੰਧਰ- ਭਾਰਤ ਦੀ ਇਲੈਕਟ੍ਰੋਨਿਕ ਕੰਪਨੀ ਵੀਡੀਓਕਾਨ ਜਲਦੀ ਹੀ ਨਵਾਂ Delite 21 ਬਜਟ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਇਹ ਸਮਾਰਟਫੋਨ ਗੋਲਡ, ਸਪੇਸ ਗ੍ਰੇ ਅਤੇ ਰੋਜ਼ ਗੋਲਡ ਕਲਰ ਆਪਸ਼ਨ ਦੇ ਨਾਲ ਲਾਂਚ ਹੋਵੇਗਾ।
ਇਸ ਸਮਾਰਟਫੋਨ 'ਚ 5-ਇੰਚ ਦੀ FWVGA (480x854) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਡਿਸਪਲੇ ਮੌਜੂਦ ਹੋਵੇਗੀ। 1 ਗੀਗਾਹਰਟਜ਼ ਕਵਾਡ-ਕੋਰ (MTK6735M) ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਸਮਰਾਟਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਰਾਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕੇਗਾ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੋਵੇਗਾ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ਵਿਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਸ ਫੋਨ ਨੂੰ ਪਾਵਰ ਦੇਣ ਲਈ 3,000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੋਵੇਗੀ। ਕੁਨੈਕਟੀਵਿਟੀ ਲਈ ਇਸ 4ਜੀ ਸਮਾਰਟਫੋਨ 'ਚ ਬਲੂਟੁਥ 4.0, ਵਾਈ-ਫਾਈ (802.11 ਬੀ/ਜੀ/ਐੱਨ), ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਜੀ.ਪੀ.ਐੱਸ. ਅਤੇ ਐੱਫ.ਐੱਸ. ਰੇਡੀਓ ਆਦਿ ਫੀਚਰਸ ਮੌਜੂਦ ਹੋਵੇਗੇ।
6-ਇੰਚ ਡਿਸਪਲੇ ਦੇ ਨਾਲ Blu ਨੇ ਪੇਸ਼ ਕੀਤਾ ਨਵਾਂ ਸਮਾਰਟਫੋਨ
NEXT STORY