ਗੈਜੇਟ ਡੈਸਕ— ਹਾਲ ਦੇ ਦਿਨਾਂ 'ਚ ਮਿਰਰਲੈੱਸ ਕੈਮਰਿਆਂ ਦੀ ਵਧਦੀ ਮੰਗ ਦੇ ਨਾਲ ਹੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਨਾਲ ਜੁੜੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਿਕੋਨ ਨੇ ਜ਼ੈੱਡ ਸੀਰੀਜ਼ ਤਹਿਤ ਦੋ ਨਵੇਂ ਕੈਮਰੇ Z7 ਅਤੇ Z6 ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 3 ਨਵੇਂ NIKKOR Z (24-70mm f/4 S, ਵਾਈਡ ਐਂਗਲ ਪ੍ਰਾਈਮ 35mm f/1.8 S ਅਤੇ ਸਟੈਂਡਰਡ ਪ੍ਰਾਈਮ 50 mm f/1.8 S) ਲੈਂਜ਼ ਵੀ ਪੇਸ਼ ਕੀਤੇ। ਕੰਪਨੀ ਨੇ ਆਪਣੇ ਇਨ੍ਹਾਂ ਦੋਵਾਂ ਕੈਮਰਿਆਂ 'ਚ ਕਈ ਅਜਿਹੇ ਫੀਚਰਸ ਸ਼ਾਮਲ ਕੀਤੇ ਹਨ ਜੋ ਇਸ ਨੂੰ ਕਾਫੀ ਖਾਸ ਬਣਾ ਰਹੇ ਹਨ। ਦੱਸ ਦੇਈਏ ਕਿ ਅਗਲੇ ਹਫਤੇ ਇਨ੍ਹਾਂ ਦੋਵਾਂ ਕੈਮਰਿਆਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਆਓ ਜਾਣਦੇ ਹਾਂ ਇਨ੍ਹਾਂ ਦੀਆਂ ਖੂਬੀਆਂ ਬਾਰੇ...

ਸਪੈਸੀਫਿਕੇਸ਼ੰਸ
ਇਹ ਦੋਵੇਂ ਕੈਮਰੇ ਹਾਈਬ੍ਰਿਡ ਆਟੋਫੋਕਸ ਸਿਸਟਮ ਅਤੇ ਐਕਸਪੀਡ 6 ਇਮੇਜ ਪਰੋਸੈਸਿੰਗ ਇੰਜਣ ਨਾਲਲੈਸ ਹਨ। ਇਸ ਵਿਚ 36.9 ਲੱਖ ਡਾਟ ਓ.ਐੱਲ.ਈ.ਡੀ. ਪੈਨਲ ਲਈ ਇਲੈਕਟ੍ਰੋਨਿਕ ਵਿਊ ਫਾਇੰਡਰ, ਪਿਕਚਰ ਕੰਟਰੋਲ ਫਾਰਪਨੈੱਸ ਪੈਰਾਮੀਟਰ, ਇੰਨ-ਬਾਡੀ ਇਮੇਜ ਸਟੇਬਿਲਾਈਜੇਸ਼ਨ ਜਾਂ ਵਾਈਬ੍ਰੇਸ਼ਨ ਰਿਡਕਸ਼ਨ ਸਮੇਤ ਕਈ ਅਹਿਮ ਫੀਚਰਸ ਹਨ। ਉਥੇ ਹੀ ਇਹ ਕੈਮਰੇ 24, 25 ਅਤੇ 30 ਫਰੇਮ ਪ੍ਰਤੀ ਸੈਕਿੰਡ ਦੇ ਨਾਲ4ਕੇ ਵੀਡੀਓ ਰਿਕਾਰਡਿੰਗ ਕਰ ਸਕਦੇ ਹਨ।

Nikon Z7
ਕੰਪਨੀ ਨੇ ਆਪਣੇ ਇਸ ਕੈਮਰੇ 'ਚ 45.7 ਮੈਗਾਪਿਕਸਲ ਅਤੇ 64-25,600 ਆਈ.ਐੱਸ.ਓ. ਰੇਂਜ ਨੂੰ ਸ਼ਾਮਲ ਕੀਤਾ ਹੈ। ਇਸ ਦੀ ਕੀਮਤ 2,69,950 ਰੁਪਏ (ਸਿਰਫ ਬਾਡੀ) ਹੈ। ਜੇਕਰ ਤੁਸੀਂ ਇਸ NIKKOR Z 24-70 mm F/4 S ਲੈਂਜ਼ ਅਤੇ ਮਾਊਂਟ ਅਪਡੇਟਸ FTZ ਕਿੱਟ ਦੇ ਨਾਲ ਖਰੀਦਦੇ ਹੋ ਤਾਂ ਤੁਹਾਨੂੰ 3,26,950 ਰੁਪਏ ਦੇਣੇ ਹੋਣਗੇ।

Nikon Z6
ਉਥੇ ਹੀ 24.5 ਮੈਗਾਪਿਕਸਲ ਅਤੇ 100-51,200 ਆਈ.ਐੱਸ.ਓ. ਰੇਂਜ ਵਾਲੇ ਜ਼ੈੱਡ 6 ਦੀ ਕੀਮਤ 1,69,950 ਰੁਪਏ (ਸਿਰਫ ਬਾਡੀ) ਹੈ ਅਤੇ ਇਸ ਨੂੰ 24-70 ਐੱਮ.ਐੱਮ. ਐੱਫ/4 ਐੱਸ ਲੈਂਜ਼ ਅਤੇ ਮਾਊਂਟ ਅਡਾਪਟਰ ਐੱਫ.ਟੀ.ਜ਼ੈੱਡ ਕਿੱਟ ਦੇ ਨਾਲ ਖਰੀਦਦੇ ਹੋ ਤਾਂ 2,26,950 ਰੁਪਏ ਦੇਣੇ ਹੋਣਗੇ।
ਭਾਰਤ 'ਚ ਲਾਂਚ ਹੋਇਆ Saregama ਕਾਰਵਾਨ ਪ੍ਰੀਮੀਅਮ ਆਡੀਓ ਡਿਜੀਟਲ ਪਲੇਅਰ
NEXT STORY