ਜਲੰਧਰ- ਨੈਂਟੈਂਡੋ ਵੱਲੋਂ ਹਾਲ ਹੀ ਇਕ ਨਵੇਂ ਮਿਨੀਏਚਰ ਐੱਨ.ਈ.ਐੱਸ. ਕੰਸੋਲ ਦਾ ਐਲਾਨ ਕੀਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਨੈਂਟੈਂਡੋ ਵੱਲੋਂ ਇਹ ਸਪਸ਼ੱਟ ਕੀਤਾ ਗਿਆ ਹੈ ਕਿ ਇਹ ਕੰਸੋਲ ਇੰਟਰਨੈੱਟ 'ਤੇ ਕੰਮ ਨਹੀਂ ਕਰੇਗਾ ਅਤੇ ਇਸ 'ਚ ਪ੍ਰੀ-ਲੋਡਿਡ 30 ਐੱਨ.ਈ.ਐੱਸ. ਕਲਾਸਿਕ ਗੇਮਜ਼ ਤੋਂ ਇਲਾਵਾ ਹੋਰ ਕੋਈ ਗੇਮ ਨਹੀਂ ਪਲੇਅ ਕੀਤੀ ਜਾ ਸਕਦੀ ਹੈ। ਇਸ ਛੋਟੇ ਜਿਹੇ ਕੰਸੋਲ ਨੂੰ 11 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਜਿਸ ਦੀ ਕੀਮਤ 59.99 ਡਾਲਰ ਰੱਖੀ ਜਾਵੇਗੀ। ਇਸ ਨੂੰ ਐੱਚ.ਡੀ.ਐੱਮ.ਆਈ. ਦੁਆਰਾ ਟੀ.ਵੀ. ਨਾਲ ਕੁਨੈਕਟ ਕਰ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਨੈਂਟੈਂਡੋ ਦੇ ਰੀਪ੍ਰਿਜੈਂਟੇਟਿਵ ਕੋਟਾਕੂ ਦਾ ਕਹਿਣਾ ਹੈ ਕਿ ਇਹ ਕੰਸੋਲ ਇਕ ਸਟੈਂਡਅਲੋਨ ਡਿਵਾਈਸ ਦੇ ਤੌਰ 'ਤੇ ਕੰਮ ਕਰਦਾ ਹੈ ਜਿਸ ਨੂੰ ਇੰਟਰਨੈੱਟ ਜਾਂ ਕਿਸੇ ਐਕਸਟ੍ਰਨਲ ਡਿਵਾਈਸ ਨਾਲ ਕੁਨੈਕਟ ਨਹੀਂ ਕੀਤਾ ਜਾ ਸਕਦਾ। ਇਸ 'ਚ ਸ਼ਾਮਿਲ 30 ਗੇਮਜ਼ ਬੇਹੱਦ ਟਾਪ ਕੁਆਲਿਟੀ ਦੀਆਂ ਗੇਮਜ਼ ਅਤੇ ਲਾਂਗ ਲਾਸਟਿੰਗ ਗੇਮ ਪਲੇਅ ਐਕਸਪੀਰਿਐਂਸ ਸਿਸਟਮ ਨਾਲ ਚੁਣੀਆਂ ਗਈਆਂ ਹਨ। ਇਸ ਕੰਸੋਲ ਨੂੰ ਇਕ Wii ਰਿਮੋਟ ਕੰਟਰੋਲਰ ਨਾਲ ਕੁਨੈਕਟ ਕਰਨ 'ਤੇ ਐੱਨ.ਈ.ਐੱਸ. ਕਲਾਸਿਕ ਕੰਟੋਰਲਰ ਨੂੰ ਵਰਚੁਅਲ ਕੰਸੋਲ ਐੱਨ.ਈ.ਐੱਸ. ਗੇਮਜ਼ ਵਜੋਂ Wii ਯੂ ਜਾਂ Wii ਸਿਸਟਮ 'ਤੇ ਵਰਤਿਆ ਜਾ ਸਕੇਗਾ।
ਦੁਨੀਆ ਦੇ ਸਭ ਤੋਂ ਸਸਤੇ ਕੰਪਿਊਟਰ ਰੈਸਬੈਰੀ ਪਾਈ ਨੂੰ ਟੱਕਰ ਦਵੇਗਾ NanoPi NEO
NEXT STORY