ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਰਾਜ ਵਿੱਚ ਇੱਕ ਬਹੁਤ ਹੀ ਖਾਸ ਬੱਚੇ ਦਾ ਜਨਮ ਹੋਇਆ ਹੈ, ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਫ੍ਰੀਜ਼ ਕੀਤੇ ਗਏ ਭਰੂਣ ਤੋਂ ਵਿਕਸਤ ਹੋਇਆ ਹੈ। ਇਹ ਹੁਣ ਤੱਕ ਦਾ ਸਭ ਤੋਂ ਲੰਬਾ-ਫ੍ਰੀਜ਼ ਕੀਤਾ ਗਿਆ ਭਰੂਣ ਹੈ ਜਿਸ ਤੋਂ ਕੋਈ ਬੱਚਾ ਪੈਦਾ ਹੋਇਆ ਹੈ। ਇਸ ਬੱਚੇ ਦੇ ਜਨਮ ਨਾਲ ਇੱਕ ਅਨੋਖਾ ਰਿਕਾਰਡ ਬਣਿਆ ਹੈ। ਇਹ ਬੱਚਾ ਲਿੰਡਸੇ ਅਤੇ ਟਿਮ ਪੀਅਰਸ ਨਾਮਕ ਇੱਕ ਜੋੜੇ ਨੂੰ ਮਿਲਿਆ ਹੈ, ਜੋ ਕਈ ਸਾਲਾਂ ਤੋਂ ਬੱਚਾ ਪੈਦਾ ਕਰਨ ਦੀ ਇੱਛਾ ਰੱਖ ਰਿਹਾ ਸੀ ਪਰ ਬੱਚਾ ਪੈਦਾ ਕਰਨ ਵਿੱਚ ਅਸਮਰੱਥ ਸਨ। ਉਨ੍ਹਾਂ ਨੇ 'embryo adoption'' ਯਾਨੀ ਭਰੂਣ ਗੋਦ ਲੈਣ ਦੀ ਚੋਣ ਕੀਤੀ। ਉਨ੍ਹਾਂ ਨੂੰ ਜਿਹੜਾ ਭਰੂਣ ਮਿਲਿਆ, ਉਹ 1994 ਵਿਚ ਫ੍ਰੀਜ਼ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਭਰੂਣ 30 ਸਾਲ ਪਹਿਲਾਂ ਲਿੰਡਾ ਆਰਚਰਡ ਨਾਮ ਦੀ ਇੱਕ ਔਰਤ ਨੇ IVF ਰਾਹੀਂ ਬਣਾਇਆ ਸੀ। ਉਸ ਸਮੇਂ ਉਸਨੂੰ ਉਮੀਦ ਸੀ ਕਿ ਉਹ ਇਹਨਾਂ ਭਰੂਣਾਂ ਤੋਂ ਹੋਰ ਬੱਚੇ ਪੈਦਾ ਕਰੇਗੀ, ਪਰ ਧੀ ਦੇ ਜਨਮ ਤੋਂ ਬਾਅਦ ਉਸਦਾ ਤਲਾਕ ਹੋ ਗਿਆ ਅਤੇ ਉਹ ਆਪਣੇ ਪਰਿਵਾਰ ਨੂੰ ਹੋਰ ਨਹੀਂ ਵਧਾ ਸਕੀ। ਹੌਲੀ-ਹੌਲੀ ਸਾਲ ਬੀਤਦੇ ਗਏ ਅਤੇ ਉਹ ਭਰੂਣ ਨੂੰ ਲੈ ਕੇ ਚਿੰਤਾ ਵਿਚ ਰਹਿਣ ਲੱਗੀ। ਅੰਤ ਵਿੱਚ ਉਸਨੇ ਸਨੋਫਲੇਕਸ ਨਾਮਕ ਇੱਕ ਸੰਸਥਾ ਨਾਲ ਸੰਪਰਕ ਕੀਤਾ, ਜੋ ਲੋੜਵੰਦ ਪਰਿਵਾਰਾਂ ਨੂੰ ਅਜਿਹੇ ਭਰੂਣ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਲਿੰਡਾ ਚਾਹੁੰਦੀ ਸੀ ਕਿ ਉਸਦੇ ਭਰੂਣਾਂ ਨੂੰ ਇੱਕ ਚੰਗਾ ਘਰ ਮਿਲੇ।

ਪੜ੍ਹੋ ਇਹ ਅਹਿਮ ਖ਼ਬਰ-ਸਿਰਫ਼ 1 ਰੁਪਏ 'ਚ ਪਾਓ 15 ਤੋਂ ਵੱਧ ਦੇਸ਼ਾਂ ਦਾ ਵੀਜ਼ਾ! ਭਾਰਤੀਆਂ ਦੀਆਂ ਮੌਜ਼ਾਂ
ਤਿੰਨ ਭਰੂਣਾਂ ਵਿੱਚੋਂ ਇੱਕ ਫ੍ਰੀਜਿੰਗ ਜ਼ਰੀਏ ਬਚ ਨਹੀਂ ਸਕਿਆ, ਜਦੋਂ ਕਿ ਦੋ ਭਰੂਣਾਂ ਨੂੰ ਲਿੰਡਸੇ ਦੀ ਕੁੱਖ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਉਨ੍ਹਾਂ ਵਿੱਚੋਂ ਇੱਕ ਭਰੂਣ ਗਰਭ ਵਿੱਚ ਸਫਲਤਾਪੂਰਵਕ ਵਿਕਸਤ ਹੋਇਆ ਅਤੇ ਸ਼ਨੀਵਾਰ ਨੂੰ ਇੱਕ ਸਿਹਤਮੰਦ ਪੁੱਤਰ ਦਾ ਜਨਮ ਹੋਇਆ। ਇਸ ਮਾਮਲੇ ਵਿੱਚ ਡਾ. ਜੌਨ ਡੇਵਿਡ ਗੋਰਡਨ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਸਟੋਰ ਕੀਤਾ ਭਰੂਣ ਹੈ ਜਿਸ ਕਾਰਨ ਇੱਕ ਜੀਵਤ ਜਨਮ ਹੋਇਆ।
ਇਕ ਰਿਪੋਰਟ ਅਨੁਸਾਰ ਅੱਜ ਅਮਰੀਕਾ ਵਿੱਚ ਲਗਭਗ 15 ਲੱਖ ਭਰੂਣ ਫ੍ਰੀਜ਼ਰ ਵਿੱਚ ਪਏ ਹਨ, ਜਿਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੈ। ਇਸ ਦੇ ਨਾਲ ਹੀ ਕੁਝ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦਾ ਮੰਨਣਾ ਹੈ ਕਿ ਇਹ ਭਰੂਣ ਵੀ ਜੀਵਨ ਦੇ ਹੱਕਦਾਰ ਹਨ ਅਤੇ ਇਨ੍ਹਾਂ ਨੂੰ ਦਾਨ ਕਰਕੇ, ਲੋੜਵੰਦਾਂ ਨੂੰ ਪਰਿਵਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਇਸ ਅਨੋਖੀ ਘਟਨਾ ਨੇ ਨਾ ਸਿਰਫ ਡਾਕਟਰੀ ਵਿਗਿਆਨ ਵਿੱਚ ਇਤਿਹਾਸ ਰਚਿਆ, ਸਗੋਂ ਇਹ ਵੀ ਦਿਖਾਇਆ ਕਿ ਜ਼ਿੰਦਗੀ ਕਿਸੇ ਵੀ ਸਮੇਂ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਦੀ ਹੈ, ਭਾਵੇਂ ਇਹ 30 ਸਾਲਾਂ ਲਈ ਫ੍ਰੀਜ਼ਰ ਵਿੱਚ ਰੱਖੀ ਗਈ ਇੱਕ ਛੋਟੀ ਜਿਹੀ ਜ਼ਿੰਦਗੀ ਕਿਉਂ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਨਹੀਂ ਰਹੀ ਤੁਰਕੀ ਦੀ ਸਭ ਤੋਂ ਬਜ਼ੁਰਗ ਔਰਤ, 131 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
NEXT STORY