ਜਲੰਧਰ- Noble Skiodo ਨੇ ਐਂਡਰਾਇਡ ਟੀ. ਵੀ. 325M32N01 ਨੂੰ ਭਾਰਤ 'ਚ ਲਾਂਚ ਕੀਤਾ ਹੈ, ਜਿਸ ਦੀ ਕੀਮਤ 19,999 ਰੁਪਏ ਹੈ। ਇਹ 32 ਇੰਚ ਟੀ. ਵੀ. ਸੁਪਰ ਸਲਿਮ ਡਿਜ਼ਾਈਨ ਨਾਲ ਆਉਂਦਾ ਹੈ ਜੋ ਟਰੂ ਕਲਰ ਦੀ ਪੇਸ਼ਕਸ਼ ਕਰਦਾ ਹੈ। ਇਹ ਐਂਡਰਾਇਡ ਟੀ. ਵੀ. ਐੱਚ. ਡੀ. (1366x768 ਪਿਕਸਲ) ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਹ ਮਾਰਕੀਟ 'ਚ ਮਿਲਣ ਵਾਲੇ ਸਭ ਤੋਂ ਸਸਤੇ ਐਂਡਰਾਇਡ ਟੀ. ਵੀ. 'ਚੋ ਇਕ ਹੈ।
Noble Skiodo ਐਂਡਰਾਇਡ ਟੀ. ਵੀ. ਐਂਡਰਾਇਡ 4.4.4 ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਇਸ 'ਚ 1 ਜੀ. ਬੀ. ਡੀ.ਡੀ. ਆਰ.3 ਰੈਮ ਦਿੱਤੀ ਗਈ ਹੈ। ਐਂਡਰਾਇਡ ਟੀ. ਵੀ. 'ਚ ਇੰਟਰਨੈੱਟ ਅਸੈਸ ਕਰਨ ਲਈ ਵਾਈ-ਫਾਈ ਸਪੋਰਟ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਇਸ ਟੀ. ਵੀ. 'ਤੇ You“ube, ਨੈੱਟਫਿਕਸਲ, ਪਲੇ ਸਟੋਰ ਦਾ ਪ੍ਰਯੋਗ ਕਰ ਸਕਦੇ ਹਨ।
ਇਹ ਟੀ. ਵੀ. 2 ਰਿਮੋਰਟ ਕੰਟਰੋਲਸ ਨਾਲ ਆਉਂਦਾ ਹੈ, ਜਿਸ 'ਚ ਇਕ ਰਿਮੋਰਟ ਤਾਂ ਟੀ. ਵੀ. ਫੰਕਸ਼ਨਿੰਗ ਲਈ ਪ੍ਰਯੋਗ ਹੁੰਦਾ ਹੈ, ਜਦ ਕਿ ਦੂਜਾ ਰਿਮੋਰਟ 'ਮੈਜ਼ਿਕ ਰਿਮੋਰਟ' ਹੈ। ਮੈਜ਼ਿਕ ਰਿਮੋਰਟ 'ਚ ਬਿਲਟ ਇਨ ਕੀ-ਬੋਰਡ ਅਤੇ ਮੋਸ਼ਨ ਸੈਂਸਰਸ ਲੱਗੇ ਹਨ। ਮੋਸ਼ਨ ਮੈਂਸਰਸ ਦੀ ਮਦਦ ਨਾਲ ਗੇਮਜ਼ ਖੇਲਣ 'ਚ ਆਸਾਨੀ ਹੁੰਦੀ ਹੈ। ਇਸ ਸਾਲ ਦੀ ਗਰੰਟੀ ਨਾਲ ਆਉਣ ਵਾਲਾ 32M32N01 ਐਂਡਰਾਇਡ ਟੀ. ਵੀ. ਰਿਟੇਲ ਸਟੋਰਸ 'ਤੇ ਉਪਲੱਬਧ ਹੈ।
30 ਦਸੰਬਰ ਨੂੰ ਲਾਂਚ ਹੋ ਸਕਦੈ ਸ਼ਿਓਮੀ ਮੀ ਪੈਡ 3 ਟੈਬਲੇਟ
NEXT STORY