ਗੈਜੇਟ ਡੈਸਕ-ਐੱਚ ਐੱਮ ਡੀ ਗਲੋਬਲ ਦੀ ਮਲਕੀਅਤ ਵਾਲੀ ਸਮਾਰਟਫੋਨ ਕੰਪਨੀ ਨੋਕੀਆ ਨੇ ਆਖਿਰਕਾਰ ਆਪਣੇ ਨੋਕੀਆ 2 ਲਈ úndroid 8.1 ਓਰੀਓ ਦਾ ਸਟੇਬਲ ਵਰਜ਼ਨ ਮਿਲਣ ਲਈ ਅਪਡੇਟ ਜਾਰੀ ਹੋ ਚੁੱਕਿਆ ਹੈ। ਸਮਾਰਟਫੋਨ ਲਈ ਕਰੀਬ ਇਕ ਸਾਲ ਪਹਿਲਾਂ ਐਂਡ੍ਰਾਇਡ 8.1 ਓਰੀਓ ਦਾ ਬੀਟਾ ਵਰਜ਼ਨ ਜਾਰੀ ਕੀਤਾ ਗਿਆ ਸੀ। Nokia 2 ਇਕ ਐਂਟਰੀ-ਲੈਵਲ ਫੋਨ ਹੈ ਜਿਸ ਨੂੰ ਕੰਪਨੀ ਨੇ 2017 'ਚ ਲਾਂਚ ਕੀਤਾ ਸੀ ਤੇ ਇਸ ਸਮਾਰਟਫੋਨ 'ਚ 1GB ਰੈਮ ਤੇ 8GB ਸਟੋਰੇਜ ਮੌਜੂਦ ਹੈ।
HMD Global ਦੇ ਚੀਫ ਪ੍ਰੋਡਕਟ ਆਫਿਸਰ Juho Sarvikas ਨੇ ਪਿਛਲੇ ਮਹੀਨੇ ਖੁਲਾਸਾ ਕੀਤਾ ਸੀ ਕਿ ਕੁਝ ਸਮਾਂ 'ਚ ਡਿਵਾਇਸ ਲਈ ਐਂਡ੍ਰਾਇਡ ਓਰੀਓ ਅਪਡੇਟ ਜਾਰੀ ਕੀਤੀ ਜਾਵੇਗੀ ਪਰ ਕਿਉਂਕਿ ਇਹ ਫੋਨ ਐਂਟਰੀ-ਲੈਵਲ ਸਪੈਕਸ ਦੇ ਨਾਲ ਆਉਂਦਾ ਹੈ ਇਸ ਲਈ ਹੋ ਸਕਦਾ ਹੈ ਕਿ ਅਪਡੇਟ ਅਨਪਲੈਨਡ ਵੀ ਹੋ ਸਕਦਾ ਹੈ।
ਕੰਪਨੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅਪਡੇਟ ਸਾਰੇ ਯੂਜ਼ਰਸ ਲਈ ਉਪਲੱਬਧ ਨਹੀਂ ਹੋਵੇਗਾ ਸਗੋਂ ਉਨ੍ਹਾਂ ਯੂਜ਼ਰਸ ਲਈ ਉਪਲੱਬਧ ਹੋਵੇਗਾ ਜਿਨ੍ਹਾਂ ਦਾ ਮੋਬਾਈਲ ਨੈੱਟਵਰਕ ਇਸ ਅਪਡੇਟ ਨੂੰ ਅਪਰੂਵ ਕਰੇਗਾ। HMD Global ਨੇ ਇਹ ਵੀ ਦੱਸਿਆ ਕਿ ਅਪਡੇਟ 'ਚ ਕੁਝ ਐਪਲੀਕੇਸ਼ਨਸ ਲਈ ਸਪੋਰਟ ਸ਼ਾਮਲ ਨਹੀਂ ਹੋਵੇਗੀ। ਜੋ ਯੂਜ਼ਰਸ ਪਹਿਲਾਂ ਤੋਂ ਐਂਡ੍ਰਾਇਡ ਓਰੀਓ ਦੇ ਬੀਟਾ ਵਰਜ਼ਨ 'ਤੇ ਉਪਲੱਬਧ ਹਨ ਉਹ ਆਟੋਮੈਟਿਕਲੀ ਹੀ ਐਂਡ੍ਰਾਇਡ ਓਰੀਓ 'ਤੇ ਅਪਡੇਟ ਕਰ ਦਿੱਤੇ ਜਾਣਗੇ। ਯੂਜ਼ਰਸ ਨੂੰ ਇਸ ਅਪਡੇਟ ਲਈ ਪੁੱਸ਼ ਨੋਟੀਫਿਕੇਸ਼ਨ ਪ੍ਰਾਪਤ ਹੋ ਜਾਵੇਗਾ।
ਨੋਕੀਆ 2 ਸਮਾਰਟਫੋਨ ਦੇ ਸਪੈਸੀਫਿਕੇਸ਼ਨ
ਨੋਕੀਆ 2 ਸਮਾਰਟਫੋਨ 'ਚ ਮੌਜੂਦ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ ਦੀ 720p ਐੱਚ. ਡੀ. ਡਿਸਪਲੇਅ ਮੌਜੂਦ ਹੈ ਅਤੇ ਇਹ ਡਿਵਾਇਸ ਕੁਆਲਕਾਮ ਦੇ ਸਨੈਪਡ੍ਰੈਗਨ 212 ਚਿਪਸੈੱਟ ਨਾਲ ਲੈਸ ਹੈ। ਕੁਆਲਕਾਮ ਦਾ ਕਹਿਣਾ ਹੈ ਕਿ ਇਹ ਐਂਟਰੀ ਲੈਵਲ ਚਿਪਸੈੱਟ 4G ਐੱਲ. ਟੀ. ਈ. ਕੁਨੈਕਟੀਵਿਟੀ ਲੈ ਕੇ ਆਉਦਾ ਹੈ ਅਤੇ ਚੰਗੀ ਤਰ੍ਹਾਂ ਬੈਟਰੀ ਲਾਇਫ ਆਫਰ ਕਰਦਾ ਹੈ। ਇਹ ਸਮਾਰਟਫੋਨ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਨਾਲ ਲੈਸ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਹੋਰ ਨੋਕੀਆ ਸਮਾਰਟਫੋਨਜ਼ ਦੀ ਤਰ੍ਹਾਂ ਇਹ ਵੀ ਸਟਾਕ ਐਕਪੀਰੀਅੰਸ ਨਾਲ ਐਂਡਰਾਇਡ ਨੂਗਟ 'ਤੇ ਚੱਲਦਾ ਹੈ। ਨੋਕੀਆ 2 ਸਮਾਰਟਫੋਨ 'ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਦਾਅਵਾ ਕਰਦੀ ਹੈ ਕਿ ਇਹ 2 ਦਿਨ ਤੱਕ ਚੱਲ ਸਕਦੀ ਹੈ।
ਸਾਵਧਾਨ! ਤੁਹਾਡਾ ਬੈਂਕ ਅਕਾਊਂਟ ਖਾਲ੍ਹੀ ਕਰ ਸਕਦੀ ਹੈ ਇਹ ਐਪ
NEXT STORY