ਗੈਜੇਟ ਡੈਸਕ– ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ Nokia 7.1 Plus ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ’ਚ TEENA ਵੈੱਬਸਾਈਟ ’ਤੇ TA-1131 ਨੋਕੀਆ ਦਾ ਇਕ ਨਵਾਂ ਹੈਂਡਸੈੱਟ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਫੀਚਰਸ ਦਾ ਵੀ ਖੁਲਾਸਾ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਨੋਕੀਆ 7.1 ਪਲੱਸ ਹੋਵੇਗਾ। ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ 4 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ।
Nokia 7.1 Plus ਦੇ ਫੀਚਰਸ
ਲੀਕ ਹੋਈਆਂ ਖਬਰਾਂ ਤੋਂ ਪਤਾ ਲੱਗਾ ਹੈ ਕਿ Nokia 7.1 Plus ’ਚ 6.18-ਇੰਚ ਦੀ ਐੱਚ.ਡੀ. ਪਲੱਸ ਸਕਰੀਨ ਹੋ ਸਕਦੀ ਹੈ ਅਤੇ ਇਸ ਨੂੰ 4 ਜੀ.ਬੀ./6 ਜੀ.ਬੀ. ਰੈਮ ਵਾਲੇ ਦੋ ਵੇਰੀਐਂਟਸ ’ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ 2.2 ਗੀਗਾਹਰਟਜ਼ ’ਤੇ ਚੱਲਣ ਵਾਲਾ ਸਨੈਪਡ੍ਰੈਗਨ 710 ਪ੍ਰੋਸੈਸਰ ਹੋਵੇਗਾ। ਲਿਸਟਿੰਗ ਮੁਤਾਬਕ, ਫੋਨ ’ਚ 34000 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ।
ਕੈਮਰਾ
ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਕੈਮਰਾ ਅਤੇ ਰੀਅਰ ’ਚ 13+12 ਮੈਗਾਪਿਕਸਲ ਵਾਲਾ ਡਿਊਲ ਕੈਮਰਾ ਸੈੱਟਅਪ ਮਿਲੇਗਾ। ਫੋਨ ਦੇ ਪਿੱਛੇ ਫਿੰਗਰਪ੍ਰਿੰਟ ਸਕੈਨਰ ਵੀ ਹੋਵੇਗਾ।
ਕੀਮਤ
ਇਸ ਤੋਂ ਇਲਾਵਾ ਪਹਿਲਾਂ ਲੀਕ ਹੋਈਆਂ ਕੁਝ ਖਬਰਾਂ ਦੀ ਮੰਨੀਏ ਤਾਂ ਫੋਨ ਦੇ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 399 ਯੂਰੋ (ਕਰੀਬ 33,700 ਰੁਪਏ) ਹੋ ਸਕਦੀ ਹੈ। ਉਥੇ ਹੀ ਇਸ ਫੋਨ ਨੂੰ ਬਲਿਊ, ਰੈੱਡ ਅਤੇ ਸਿਲਵਰ ਕਲਰ ਵੇਰੀਐਂਟ ’ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਸਮਾਰਟਫੋਨ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ।
Google Pixel 3 Huawei Mate 20 Pro ਤੇ OnePlus 6T ਦੇ ਲੀਕ ਕੈਮਰਾ ਸਕੋਰ ਹਨ Fake : DxOMark
NEXT STORY