ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਪਿਛਲੇ ਮਹੀਨੇ ਆਪਣਾ ਨੋਕੀਆ 7 ਪਲੱਸ ਸਮਾਰਟਫੋਨ 25,999 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਸੀ। ਇਹ ਸਮਾਰਟਫੋਨ ਡਿਊਲ ਸਿਮ ਸਮਾਰਟਫੋਨ 4G ਐੱਲ. ਟੀ. ਈ. (LTE) ਸਪੋਰਟ ਨਾਲ ਲਾਂਚ ਹੋਇਆ ਸੀ ਪਰ 4G ਐੱਲ. ਟੀ. ਈ. ਸਿਰਫ ਇਕ ਸਿਮ ਸਲਾਟ 'ਚ ਸਪੋਰਟ ਕਰਦਾ ਸੀ। ਇਕ ਰਿਪੋਰਟ ਮੁਤਾਬਕ ਹੁਣ ਨੋਕੀਆ 7 ਪਲੱਸ ਸਮਾਰਟਫੋਨ ਲਈ ਕੰਪਨੀ ਜਲਦ ਦੂਜੇ ਸਿਮ ਸਲਾਟ ਲਈ ਵੀ 4G ਐੱਲ. ਟੀ. ਈ. ਸਪੋਰਟ ਰਿਲੀਜ਼ ਕਰੇਗੀ।
ਇਸ ਗੱਲ ਦੀ ਪੁਸ਼ਟੀ ਐੱਚ. ਐੱਮ. ਡੀ. ਗਲੋਬਲ ਦੇ ਚੀਫ ਪ੍ਰੋਡਕਟ ਆਫਿਸਰ ਜੂਹੋ ਸਰਵਿਕਾਸ ( Juho Sarvikas) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਦੇ ਰਾਹੀਂ ਕੀਤੀ ਹੈ। ਜੂਹੋ ਸਰਵਿਕਾਸ ਨੇ ਇਕ ਟਵਿੱਟਰ ਯੂਜ਼ਰ ਨੂੰ ਰਿਪਲਾਈ ਕਰਦੇ ਹੋਏ ਟਵੀਟ 'ਚ ਲਿਖਿਆ ਹੈ ਕਿ ''ਸ਼ਾਨਦਾਰ ਰਿਵਿਊ ਦੇ ਲਈ ਧੰਨਵਾਦ, ਜਲਦ ਸਿਮ 2 ਵੀ ਐੱਲ. ਟੀ. ਈ. ਨੂੰ ਸਪੋਰਟ ਕਰੇਗੀ।'' ਪਰ ਕੰਪਨੀ ਕਦੋਂ ਤੱਕ ਨੋਕੀਆ 7 ਪਲੱਸ 'ਚ ਐੱਲ. ਟੀ. ਈ. ਸਪੋਰਟ ਰਿਲੀਜ਼ ਕਰੇਗੀ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਯੂਜ਼ਰਸ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ ਅਤੇ ਇਹ ਚਿਪਸੈੱਟ ਬਿਲਟ-ਇਨ ਡਿਊਲ ਸਿਮ ਐੱਲ. ਟੀ. ਈ. ਸਪੋਰਟ ਨਾਲ ਆਉਦਾ ਹੈ। ਇਸ ਦੇ ਬਾਵਜੂਦ ਇਸ ਡਿਵਾਈਸ ਦਾ ਇਕ ਸਲਾਟ 4G ਐੱਲ. ਟੀ. ਈ. ਨੂੰ ਸਪੋਰਟ ਕਰ ਰਿਹਾ ਹੈ।
ਨੋਕੀਆ 7 ਪਲੱਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 6 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਅਸਪੈਕਟ ਰੇਸ਼ੀਓ ਅਤੇ 2160X1080 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਹ ਫੁੱਲ ਸਕਰੀਨ ਸਮਾਰਟਫੋਨ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।ਸਮਾਰਟਫੋਨ 'ਚ 12+13 ਐੱਮ. ਪੀ. ਡਿਊਲ ਰਿਅਰ ਕੈਮਰਾ ਸੈੱਟਅਪ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ 3800 ਐੱਮ. ਏ. ਐੱਚ. ਬੈਟਰੀ ਅਤੇ ਐਂਡਰਾਇਡ 8.0 ਓਰੀਓ 'ਤੇ ਚੱਲਦਾ ਹੈ।
ਭਾਰਤ 'ਚ ਨਵੀਂ ਜਨਰੇਸ਼ਨ ਕਾਇਯੇਨ ਦੀ ਲਾਂਚਿੰਗ ਦਾ ਹੋਇਆ ਖੁਲਾਸਾ
NEXT STORY