ਜਲੰਧਰ- ਐੈੱਚ. ਐੱਮ. ਡੀ. ਗਲੋਬਲ ਨੇ ਨੋਕੀਆ ਨਾਮ ਬ੍ਰਾਂਡ ਦੇ ਤਹਿਤ ਆਪਣੇ ਪਹਿਲੇ ਐਂਡ੍ਰਾਇਡ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਨਾਮ ਨੋਕੀਆ 6 ਹੈ ਅਤੇ ਇਸ ਦੀ ਘੋਸ਼ਣਾ ਚਾਈਨਾ 'ਚ ਕੀਤੀ ਗਈ ਹੈ। ਇਹ ਇਕ ਮਿਡ ਰੇਂਜ ਐਂਡ੍ਰਾਇਡ ਸਮਾਰਟਫੋਨ ਹੈ ਜੋ ਗੂਗਲ ਦੇ ਲੇਟੈਸਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਐੱਚ. ਐੱਮ. ਡੀ. ਇਕ ਫਿਨਿਸ਼ ਕੰਪਨੀ ਹੈ ਜੋ ਨੋਕੀਆ ਬ੍ਰਾਂਡ ਦੇ ਤਹਿਤ ਮੋਬਾਇਲ ਫੋਨਸ ਬਣਾਉਂਦੀ ਹੈ।
ਡਿਜ਼ਾਈਨ
ਦੇਖਣ 'ਚ ਨੋਕੀਆ 6 ਹੋਰ ਸਮਾਰਟਫੋਨਸ ਦੀ ਤਰ੍ਹਾਂ ਹੀ ਲੱਗਦਾ ਹੈ ਪਰ ਇਸਨੂੰ ਬਣਾਉਣ ਲਈ 6000 ਸੀਰੀਜ਼ ਐਲੂਮੀਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਇਸ ਨੂੰ ਪ੍ਰੀਮੀਅਮ ਲੁਕ ਪ੍ਰਦਾਨ ਕਰਦਾ ਹੈ। ਫੋਨ ਦੇ ਅੱਗੇ ਪਾਸੇ ਫਰੰਟ ਕੈਮਰੇ ਦੇ ਨਾਲ ਕੁੱਝ ਸੈਂਸਰਸ ਅਤੇ ਹੋਮ ਬਟਨ 'ਚ ਫਿਗਰਪ੍ਰਿੰਟ ਸੈਂਸਰ ਲੱਗਾ ਹੈ। ਜੇਕਰ ਤੁਹਾਨੂੰ ਵੱਡੀ ਸਕ੍ਰੀਨ (5.5 ਇੰਚ ਡਿਸਪਲੇਅ) ਵਾਲਾ ਫੋਨ ਪਸੰਦ ਹੈ ਤਾਂ ਇਹ ਫੋਨ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਪਿੱਛੇ ਦੇ ਵੱਲ ਫੋਨ ਦੇ ਵਿਚਕਾਰ 'ਚ ਕੈਮਰਾ, ਉਸ ਦੇ ਠੀਕ ਹੇਠਾਂ ਫਲੈਸ਼ ਅਤੇ ਵਿਚਕਾਰ 'ਚ ਨੋਕੀਆ ਦੀ ਬ੍ਰਾਂਡਿੰਗ ਕੀਤੀ ਗਈ ਹੈ।
ਨੋਕੀਆ 6 ਦੇ ਖਾਸ ਫੀਚਰਸ
ਜ5.5 ਇੰਚ ਫੁੱਲ ਐੱਚ. ਡੀ. ਡਿਸਪਲੇਅ।
ਜਡਿਸਪਲੇਅ ਉਤੇ ਕੀਤੀ ਗਈ ਹੈ 2.5 ਡੀ ਗੋਰਿੱਲਾ ਗਲਾਸ ਦੀ ਕੋਟਿੰਗ।
ਜਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਅਤੇ 4 ਜੀ. ਬੀ. ਰੈਮ
ਜ64 ਜੀ. ਬੀ. ਇਨਬਿਲਟ ਸਟੋਰੇਜ ਅਤੇ 128 ਜੀ. ਬੀ. ਮਾਇਕ੍ਰੋ ਐੱਸ. ਡੀ. ਕਾਰਡ ਸਪੋਰਟ।
ਜਡਾਲਬੀ ਐਟਮੋਸ ਟੈਕਨਾਲੋਜੀ ਦੇ ਨਾਲ ਡਿਊਲ ਐਪਲੀਫਾਇਰ ਸਪੀਕਰ।
ਜਐੱਫ/2.0 ਅਪਰਚਰ ਵਾਲਾ 16 ਐੱਮ. ਪੀ. ਪੀ. ਡੀ. ਏ. ਐੱਪ. ਰਿਅਰ ਕੈਮਰਾ ਅਤੇ 8 ਐੱਮ. ਪੀ. ਫਰੰਟ ਕੈਮਰਾ।
ਜ4ਜੀ, ਬਲੂਟੁੱਥ ਵੀ 4.1, ਵਾਈ-ਫਾਈ, ਜੀ. ਪੀ. ਐੱਸ. ਅਤੇ ਯੂ . ਐੱਸ. ਬੀ. ਓ. ਟੀ. ਜੀ. ਜਿਵੇਂ ਕੁਨੈਕਟੀਵਿਟੀ ਫੀਚਰਸ।
ਐਕਸੀਲੈਂਟ ਬੈਟਰੀ ਲਾਈਫ
ਇਸ 'ਚ 3000 ਐੱਮ. ਏ. ਐੱਚ. ਬੈਟਰੀ ਲੱਗੀ ਹੈ ਅਤੇ ਐੱਚ. ਐੈੱਮ. ਡੀ. ਦਾ ਦਾਅਵਾ ਹੈ ਕਿ ਇਹ ਫੋਨ ਬਿਹਤਰੀਨ ਬੈਟਰੀ ਲਾਈਫ ਦੇਵੇਗਾ। ਕੰਪਨੀ ਦੇ ਮੁਤਾਬਕ ਇਸ ਵਿਚ ਕਵਾਲਕਾਮ 430 ਪ੍ਰੋਸੈਸਰ ਦੇ ਨਾਲ ਐਕਸ 6 ਐੱਲ. ਟੀ. ਈ. ਮਾਡਮ ਲੱਗਾ ਹੈ ਜੋ ਐਕਸੀਲੈਂਟ ਬੈਟਰੀ ਲਾਈਫ ਅਤੇ ਉੱਚ ਗ੍ਰਾਫਿਕਸ ਪ੍ਰਫਾਰਮੈਂਸ ਪ੍ਰਦਾਨ ਕਰਦਾ ਹੈ।
ਕੀਮਤ ਅਤੇ ਉਪਲੱਬਧਤਾ
ਨੋਕੀਆ 6 ਦੀ ਕੀਮਤ 1699 ਚੀਨੀ ਯੁਆਨ (ਲਗਭਗ 16,739 ਰੁਪਏ) ਹੈ ਅਤੇ ਇਹ ਕੇਵਲ ਜੇਡੀ ਡਾਟ ਕਾਮ (ਚੀਨੀ ਆਨਲਾਈਨ ਸਟੋਰ) 'ਤੇ ਹੀ ਉਪਲੱਬਧ ਹੋਵੇਗਾ। ਫਿਲਹਾਲ ਭਾਰਤ 'ਚ ਇਸ ਦੇ ਲਾਂਚ ਦੀ ਕੋਈ ਜਾਣਕਾਰੀ ਨਹੀਂ ਹੈ।
2019 ਤੱਕ ਟਾਪ 3 'ਚ ਸ਼ਾਮਲ ਹੋਣ ਦਾ ਲਕਸ਼ Tata Motors
NEXT STORY