ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਵੀਰਵਾਰ ਨੂੰ ਨੋਕੀਆ ਬ੍ਰਾਂਡ ਦੇ 6 ਨਵੇਂ ਸਮਾਰਟਫੋਨ ਨੋਕੀਆ C10, ਨੋਕੀਆ C20, ਨੋਕੀਆ G10, ਨੋਕੀਆ G20, ਨੋਕੀਆ X10 ਅਤੇ ਨੋਕੀਆ X20 ਲਾਂਚ ਕਰ ਦਿੱਤੇ ਹਨ। ਇਕ ਵਰਚੁਅਲ ਈਵੈਂਟ ’ਚ ਇਨ੍ਹਾਂ ਸਾਰੇ ਸਮਾਰਟਫੋਨਾਂ ਤੋਂ ਪਰਦਾ ਚੁੱਕਿਆ ਗਿਆ। ਕੰਪਨੀ ਨੇ ਨੋਕੀਆ C-ਸੀਰੀਜ਼ ਦੇ ਹੈਂਡਸੈੱਟ ਨੂੰ ਐਂਟਰੀ-ਲੈਵਲ ਬਾਜ਼ਾਰ ਲਈ ਲਾਂਚ ਕੀਤਾ ਹੈ। ਨੋਕੀਆ C10 ਅਤੇ ਨੋਕੀਆ C20 ਐਂਡਰਾਇਡ 11 (ਗੋ-ਐਡੀਸ਼ਨ) ਦੇ ਨਾਲ ਆਉਂਦੇ ਹਨ।
ਨੋਕੀਆ C10 ਤੇ C20 ਦੀ ਕੀਮਤ ਤੇ ਉਪਲੱਬਧਤਾ
ਨੋਕੀਆ C10 ਦੇ 1 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 79 ਯੂਰੋ (ਕਰੀਬ 7000 ਰੁਪਏ) ਹੈ। ਉਥੇ ਹੀ 1 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਅਤੇ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਅਜੇ ਨਹੀਂ ਦੱਸੀ ਗਈ। ਨੋਕੀਆ C20 ਦੇ 1 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 89 ਯੂਰੋ (ਕਰੀਬ 7,900 ਰੁਪਏ) ਹੈ। ਫੋਨ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ’ਚ ਵੀ ਮਿਲੇਗਾ।
Nokia C10 ਦੇ ਫੀਚਰਜ਼
ਡਿਸਪਲੇਅ - 6.51 ਇੰਚ ਦੀ HD+, (720x1600 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ - ਕਵਾਡ-ਕੋਰ Unisoc SC7331
ਰੈਮ - 1 ਜੀ.ਬੀ./2 ਜੀ.ਬੀ.
ਸਟੋਰੇਜ - 16 ਜੀ.ਬੀ./32 ਜੀ.ਬੀ.
ਰੀਅਰ ਕੈਮਰਾ - 5MP
ਫਰੰਟ ਕੈਮਰਾ - 5MP
ਓ.ਐੱਸ. - ਐਂਡਰਾਇਡ 11 (ਗੋ ਐਡੀਸ਼ਨ)
ਬੈਟਰੀ - 3,000mAh (10 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ - 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ., ਬਲੂਟੂਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਹੈੱਡਫੋਨ ਜੈੱਕ
Nokia C20 ਦੇ ਫੀਚਰਜ਼
ਡਿਸਪਲੇਅ - 6.51 ਇੰਚ ਦੀ HD+, (720x1600 ਪਿਕਸਲ ਰੈਜ਼ੋਲਿਊਸ਼ਨ), 2D panda ਗਲਾਸ ਪ੍ਰੋਟੈਕਸ਼ਨ
ਪ੍ਰੋਸੈਸਰ - ਆਕਟਾ-ਕੋਰ Unicoc SC9863a
ਰੈਮ - 1GB/ 2GB
ਸਟੋਰੇਜ - 16GB/ 32GB
ਰੀਅਰ ਕੈਮਰਾ - 5MP
ਫਰੰਟ ਕੈਮਰਾ - 5MP
ਬੈਟਰੀ - 3000mAh (10 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ - ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 4.2, ਜੀ.ਪੀ.ਐੱਸ., ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਹੈੱਡਫੋਨ ਜੈੱਕ
ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ
NEXT STORY