ਜਲੰਧਰ- ਐੱਚ. ਐੱਮ. ਡੀ ਗਲੋਬਲ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 2017 ਈਵੈਂਟ 'ਚ ਕੰਪਨੀ ਨੋਕਿਆ ਬਰਾਂਡਡ ਨਵੇਂ ਸਮਾਰਟਫੋਨ ਪੇਸ਼ ਕਰੇਗੀ। ਹਾਲ ਹੀ 'ਚ ਕੰਪਨੀ ਦੁਆਰਾ ਨੋਕਿਆ 6 ਐਂਡ੍ਰਾਇਡ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ। ਹੁਣ ਇਕ ਹੋਰ ਨਵੇਂ ਸਮਾਰਟਫੋਨ ਨੋਕਿਆ ਪੀ1 ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ।
ਸਾਹਮਣੇ ਆਈ ਰਿਪੋਰਟ ਮੁਤਾਬਕ ਨੋਕਿਆ ਪੀ1 ਸਮਾਰਟਫੋਨ ਅਗਲੇ ਮਹੀਨੇ ਬਾਰਸਿਲੋਨਾ 'ਚ ਆਯੋਜਿਤ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 2017 ਈਵੈਂਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਕ ਰਸ਼ਿਅਨ ਵੈੱਬਸਾਈਟ ਰਾਹੀਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਨੋਕਿਆ ਪੀ1 ਕੰਪਨੀ ਦਾ ਉੱਚ ਸ਼੍ਰੇਣੀ ਦਾ ਡਿਵਾਇਸ ਹੋਵੇਗੀ ਜਿਸ 'ਚ ਕਵਾਲਕਾਮ ਦੇ ਸਨੈਪਡਰੈਗਨ 835 ਚਿਪਸੈੱਟ ਅਤੇ 6ਜੀ. ਬੀ ਰੈਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਲੀਕ ਖਬਰਾਂ ਦੇ ਮਤਾਬਕ ਨੋਕਿਆ ਪੀ1 'ਚ 5.3-ਇੰਚ ਦੀ ਕਾਰਨਿੰਗ ਗੋਰਿੱਲਾ ਗਲਾਸ 5 ਨਾਲ ਕੋਟੇਡ ਡਿਸਪਲੇ ਹੋਵੇਗੀ। ਉਂਮੀਦ ਹੈ ਕਿ ਇਹ ਸਮਾਰਟਫੋਨ ਬਾਜ਼ਾਰ 'ਚ 128ਜੀ. ਬੀ ਅਤੇ 256ਜੀ. ਬੀ ਦੋ ਸਟੋਰੇਜ਼ ਵੇਰਿਅੰਟ ਦੇ ਨਾਲ ਉਪਲੱਬਧ ਹੋਵੇਗਾ। ਪਾਵਰ ਬੈਕਅਪ ਲਈ 3,500ਐੱਮ. ਏੇ. ਐੱਚ ਦੀ ਬੈਟਰੀ ਕਵਿੱਕ ਚਾਰਜ ਟੈਕਨਾਲੋਜੀ ਨਾਲ ਉਪਲੱਬਧ ਹੋਵੇਗੀ। ਫਿੰਗਰਪ੍ਰਿੰਟ ਸੈਂਸਰ, 22.6-ਇੰਚ ਦਾ ਰੀਅਰ ਕੈਮਰਾ ਹੋ ਸਕਦਾ ਹੈ । ਜਾਣਕਾਰੀ ਮੁਤਾਹਕ ਸਮਾਰਟਫੋਨ ਆਈ. ਪੀ57 ਸਰਟੀਫਾਇਡ ਹੋਵੇਗਾ ਜੋ ਕਿ ਇਸ ਨੂੰ ਪਾਣੀ ਅਤੇ ਧੂੜ—ਮਿੱਟੀ ਅਵਰੋਧਕ ਬਣਾਉਂਦਾ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੁਗਟ ਨਾਲ ਪੇਸ਼ ਹੋ ਸਕਦਾ ਹੈ।
ਨੋਕਿਆ ਪੀ1 ਦੀ ਕੀਮਤ
ਖਬਰਾਂ ਦੇ ਮਤਾਬਕ ਨੋਕਿਆ ਪੀ1 ਦੀ ਸ਼ੁਰੂਆਤੀ ਕੀਮਤ 128ਜੀ. ਬੀ ਵੇਰਿਅੰਟ ਲਈ 800 ਡਾਲਰ (ਲਗਭਗ 54,300 ਰੁਪਏ ਹੋ ਸਕਦੀ ਹੈ। ਜਦ ਕਿ 256ਜੀ. ਬੀ ਵੇਰਿਅੰਟ ਦੀ ਕੀਮਤ 950 ਡਾਲਰ (ਲਗਭਗ 64,500 ਰੁਪਏ ਹੋ ਸਕਦੀ ਹੈ।
ਧਮਾਕੇਦਾਰ ਆਫਰ: 1GB ਦੇ ਰੀਚਾਰਜ 'ਤੇ ਮਿਲੇਗਾ 4GB ਡਾਟਾ
NEXT STORY