ਗੈਜੇਟ ਡੈਸਕ– ਨੋਕੀਆ ਹੁਣ ਭਾਰਤ ’ਚ ਸਮਾਰਟ ਟੀਵੀ ਸੈਗਮੈਂਟ ’ਚ ਆਪਣੇ ਪੈਰ ਪਸਾਰਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ ਤਹਿਤ ਨੋਕੀਆ 6 ਅਕਤੂਬਰ ਨੂੰ ਸਮਾਰਟ ਟੀਵੀ ਦੇ ਦੋ ਨਵੇਂ ਮਾਡਲ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਨੋਕੀਆ ਪਾਵਰ ਯੂਜ਼ਰ ਦੀ ਮੰਨੀਏ ਤਾਂ ਇਹ ਦੋਵੇਂ ਸਮਾਰਟ ਟੀਵੀ 32 ਇੰਚ ਅਤੇ 50 ਇੰਚ ਦੇ ਹੋ ਸਕਦੇ ਹਨ ਜੋ ਕਿ ਬਿਊਰੋ ਆਫ ਇੰਡੀਅਨ ਸਟੈਂਡਰਡਸ ਤੋਂ ਪ੍ਰਮਾਣਿਤ ਹੋਣਗੇ।
ਦੱਸ ਦੇਈਏ ਕਿ ਇਸ ਵਾਰ ਨੋਕੀਆ ਆਪਣੇ ਸਮਾਰਟ ਟੀਵੀ ’ਚ ਜੀ.ਬੀ.ਐੱਲ. ਦੀ ਥਾਂ Onkyo ਕੰਪਨੀ ਦੇ ਸਪੀਕਰਾਂ ਦੀ ਵਰਤੋਂ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬਿਹਤਰ ਸਾਊਂਡ ਕੁਆਲਿਟੀ ਦੇਣਗੇ। ਨੋਕੀਆ ਨੇ ਬੀਤੇ 6 ਮਹੀਨਿਆਂ ’ਚ 43 ਇੰਚ ਅਤੇ 65 ਇੰਚ ਦੇ ਦੋ ਟੀਵੀ ਲਾਂਚ ਕੀਤੇ ਹਨ, ਜਿਨ੍ਹਾਂ ਨੂੰ ਫਲਿਪਕਾਰਟ ਰਾਹੀਂ ਮੁਹੱਈਆ ਕੀਤਾ ਗਿਆ ਹੈ। ਅਜਿਹੇ ’ਚ ਨੋਕੀਆ ਦੇ ਆਉਣ ਵਾਲੇ ਸਮਾਰਟ ਟੀਵੀ ਵੀ ਲਾਂਚ ਹੋਣ ਤੋਂ ਬਾਅਦ ਫਲਿਪਕਾਰਟ ’ਤੇ ਵਿਕਰੀ ਲਈ ਮੁਹੱਈਆ ਹੋਣਗੇ।
ਲਾਂਚ ਤੋਂ ਪਹਿਲਾਂ ਲੀਕ ਹੋਏ ਨੋਕੀਆ ਸਮਾਰਟ ਟੀਵੀ ਦੇ ਫੀਚਰਜ਼
- ਨੋਕੀਆ ਦੇ ਨਵੇਂ ਸਮਾਰਟ ਟੀਵੀ ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਨਗੇ ਅਤੇ ਇਨ੍ਹਾਂ ’ਚ ਨੈਟਫਲਿਕਸ, ਪ੍ਰਾਈਮ ਵੀਡੀਓ ਅਤੇ ਡਿਜ਼ਨੀ ਹਾਟਸਟਾਰ ਵਰਗੇ ਐਪਸ ਪ੍ਰੀਲੋਡਿਡ ਹੋਣਗੇ।
- ਨੋਕੀਆ ਇਸ ਵਾਰ ਜੋ 32 ਇੰਚ ਵਾਲੇ ਟੀਵੀ ਨੂੰ ਲਿਆ ਰਹੀ ਹੈ, ਉਹ ਫੁਲ-ਐੱਚ.ਡੀ. ਰੈਜ਼ੋਲਿਊਸ਼ਨ ਨਾਲ ਲੈਸ ਹੋਵੇਗਾ। ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟ ਟੀਵੀ ਸੈਗਮੈਂਟ ’ਚ ਸਭ ਤੋਂ ਕਿਫਾਇਤੀ ਫੁਲ-ਐੱਚ.ਡੀ. ਟੀਵੀ ਹੋਣ ਵਾਲਾ ਹੈ।
- ਉਥੇ ਹੀ ਗੱਲ ਕਰੀਏ 55ਇੰਚ ਵਾਲੇ ਮਾਡਲ ਦੀ ਤਾਂ ਇਹ 4ਕੇ ਪੈਨਲ ਨਾਲ ਆਏਗਾ, ਜਿਸ ਦੀ ਪਿਕਚਰ ਕੁਆਲਿਟੀ ਬਿਹਤਰੀਨ ਹੋਵੇਗੀ।
Rolls Royce ਨੇ ਦੁਨੀਆ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਜਹਾਜ਼ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ
NEXT STORY