ਆਟੋ ਡੈਸਕ– ਰੋਲਸ ਰਾਇਸ ਨੇ ਹੁਣ ਤਕ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਜਹਾਜ਼ ਨੂੰ ਤਿਆਰ ਕਰਕੇ ਇਸ ਦਾ ਪ੍ਰੀਖਣ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਪ੍ਰੀਖਣ ਤੋਂ ਬਾਅਦ ਜਹਾਜ਼ ਨੂੰ ਹੁਣ ਆਇਨਬਰਡ (ionBird) ਨਾਂ ਦਿੱਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਜਹਾਜ਼ ’ਚ 500 ਹਾਰਸ ਪਾਵਰ ਦੀ ਸਮਰੱਥਾ ਵਾਲੀ ਇਲੈਕਟ੍ਰਿਕ ਮੋਟਰ ਨੂੰ ਜੋੜਿਆ ਗਿਆ ਹੈ ਅਤੇ ਇਸ ਵਿਚ ਜੋ ਬੈਟਰੀ ਲੱਗੀ ਹੈ ਉਹ ਇਕੱਠੇ 250 ਘਰਾਂ ਨੂੰ ਰੌਸ਼ਨ ਦੇਣ ਦੀ ਸਮਰੱਥਾ ਰੱਖਦੀ ਹੈ। ਇਹ ਜਹਾਜ਼ ਰੋਲਸ ਰਾਇਸ ਦੀ ACCEL ਯੋਜਨਾ ਤਹਿਤ ਬਣਾਇਆ ਗਿਆ ਹੈ।
ਇਸ ਨੂੰ ਤਿਆਰ ਕਰਦੇ ਸਮੇਂ ਰੱਖਿਆ ਗਿਆ ਸਮਾਜਿਕ ਦੂਰੀ ਦਾ ਪੂਰਾ ਧਿਆਨ
ਰੋਲਸ ਰਾਇਸ ਦੀ ਟੀਮ ਨੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਵੀ ਯੂ.ਕੇ. ਦੀ ਸਰਕਾਰ ਦੀ ਸਮਾਜਿਕ ਦੂਰੀ ਅਤੇ ਹੋਰ ਗਾਈਡਲਾਈਨਜ਼ ਦਾ ਪਾਲਨ ਕਰਦੇ ਹੋਏ ਇਸ ਨੂੰ ਤਿਆਰ ਕੀਤਾ ਹੈ। ਰੋਲਸ ਰਾਇਸ ਇਲੈਕਟ੍ਰਿਕਲ ਦੇ ਡਾਇਰੈਕਟਰ, ਰਾਬ ਵਾਟਸਨ ਨੇ ਕਿਹਾ, ‘ਰੋਲਸ ਰਾਇਸ 2050 ਤਕ ਜ਼ੀਰੋ ਕਾਰਬਨ ਨਿਕਾਸੀ ਛੂਹਣ ਲਈ ਵਚਨਬੱਧ ਹੈ। ਇਸ ਇਲੈਕਟ੍ਰਿਕ ਜਹਾਜ਼ ਦਾ ਪ੍ਰੀਖਣ ਪੂਰਾ ਹੋਣਾ ਇਕ ਬਹੁਤ ਹੀ ਵੱਡੀ ਗੱਲ ਹੈ ਅਤੇ ਇਹ ਇਕ ਵਿਸ਼ਵ ਰਿਕਾਰਡ ਬਣਾਉਣ ਲਈ ਚੁੱਕਿਆ ਗਿਆ ਮਹੱਤਵਪੂਰਨ ਕਦਮ ਹੈ।’
ਕੀ ਹੈ ਕੰਪਨੀ ਦਾ ACCEL ਪ੍ਰਾਜੈੱਕਟ
ਰੋਲਸ ਰਾਇਸ ਨੇ ACCEL ਪ੍ਰਾਜੈੱਕਟ (ਐਕਸਲਰੇਟਿੰਗ ਦਿ ਇਲੈਕਟ੍ਰਿਫਿਕੇਸ਼ਨ ਆਫ ਫਲਾਈਟ) ਤਹਿਤ 2050 ਤਕ ਜ਼ੀਰੋ ਕਾਰਬਨ ਨਿਕਾਸੀ ਛੂਹਣ ਵਲ ਪਹਿਲਾ ਕਦਮ ਵਧਾਇਆ ਹੈ। ਰੋਲਸ ਰਾਇਸ ਆਉਣ ਵਾਲੇ ਸਮੇਂ ’ਚ ਫਲਾਈਟ ਇਲੈਕਟ੍ਰਿਫਿਕੇਸ਼ਨ ’ਚ ਲੀਡਰ ਬਣਨਾ ਚਾਹੁੰਦੀ ਹੈ।
ਨਵੇਂ iOS 14 ’ਚ ਵੱਡੀ ਖ਼ਾਮੀ, ਐਪਲ ਨੇ ਦਿੱਤੀ ਆਈਫੋਨ ਰੀਸੈੱਟ ਕਰਨ ਦੀ ਸਲਾਹ
NEXT STORY