ਜਲੰਧਰ: ਟੈਲੀਕਾਮ ਕੰਪਨੀ ਆਈਡਿਆ ਨੇ ਗਾਹਕਾਂ ਨੂੰ ਲੁਭਾਉਣ ਲਈ ਆਪਣੇ 357 ਰੁਪਏ ਵਾਲੇ ਪਲਾਨ 'ਚ ਕੁਝ ਬਦਲਾਅ ਕੀਤੇ ਹੈ। ਇਸ ਪਲਾਨ 'ਚ ਗਾਹਕ ਨੂੰ ਰੋਜ਼ਾਨਾ 2GB ਡਾਟਾ ਮਿਲ ਰਿਹਾ ਹੈ। ਇਸ ਪਲਾਨ 'ਚ ਹੁਣ ਬਦਲਾਅ ਕੀਤਾ ਗਿਆ ਹੈ, ਬਦਲਾਅ ਤੋਂ ਬਾਅਦ 357 ਰੁਪਏ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ ਹੁਣ ਹਰ ਰੋਜ 2GB ਡਾਟਾ ਦਿੱਤਾ ਜਾ ਰਿਹਾ ਹੈ, ਜੋ ਕੁਲ ਮਿਲਾ ਕੇ 56GB ਡਾਟਾ ਮਿਲ ਰਿਹਾ ਹੈ।
ਇਸ ਇਲਾਵਾ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲ, ਨੈਸ਼ਨਲ ਰੋਮਿੰਗ ਅਤੇ ਹਰ ਦਿਨ 100SMS ਵੀ ਦਿੱਤੇ ਜਾ ਰਹੇ ਹਨ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੋਵੇਗੀ। ਦੱਸ ਦਈਏ ਕਿ ਇਹ ਪਲਾਨ ਸਿਰਫ ਮੱਧ-ਪ੍ਰਦੇਸ਼ ਅਤੇ ਛੱਤੀਸਗੜ ਸਰਕਲ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਇਹ ਬਦਲਾਅ ਜਲਦ ਹੀ ਪੂਰੇ ਦੇਸ਼ ਲਈ ਲਾਗੂ ਕਰ ਦਿੱਤਾ ਜਾਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਗਾਹਕ ਮਾਇ-ਆਈਡਿਆ ਵੈੱਬਸਾਈਟ ਜਾਂ ਐਪ ਤੋਂ ਰਿਚਾਰਜ ਕਰਣਗੇ ਤਾਂ ਉਨ੍ਹਾਂ ਨੂੰ 1GB ਡਾਟਾ ਐਕਸਟਰਾ ਮਿਲੇਗਾ। ਅਜੇ ਇਸ ਪਲਾਨ 'ਚ ਬਾਕੀ ਸਰਕਲਸ 'ਚ 1.5GB ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਰੌਜ਼ਾਨਾ ਦੀ ਲਿਮਿਟ 250 ਮਿੰਟ ਅਤੇ ਪ੍ਰਤੀ ਹਫਤੇ ਦੀ ਲਿਮਿਟ 1000 ਮਿੰਟ ਹੈ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ 4 Oreo ਬੀਟਾ ਅਪਡੇਟ
NEXT STORY