ਜਲੰਧਰ- ਅਗਲੀ ਵਾਰ ਜਦੋਂ ਤੁਹਾਨੂੰ ਹਸਪਤਾਲ ਜਾਣਾ ਪਵੇ ਤਾਂ ਬਹੁਤ ਸੰਭਵ ਹੈ ਕਿ ਨਰਸਿੰਗ ਸਹਿਯੋਗੀ ਕੋਈ ਇਨਸਾਨ ਨਹੀਂ ਸਗੋਂ ਰੋਬੋਟ ਹੋਵੇਗਾ। ਇਸ ਲਈ ਸਾਨੂੰ ਵਿਗਿਆਨੀਆਂ ਦਾ ਸ਼ੁਕਰਗੁਜ਼ਾਰ ਹੋਣਾ ਪਵੇਗਾ, ਜਿਨ੍ਹਾਂ ਨੇ ਰੋਬੋਟ ਨੂੰ ਇਨਸਾਨ ਦੇ ਸੁਭਾਵਿਕ ਕੰਮਾਂ ਦੀ ਨਕਲ ਦਾ ਪ੍ਰੀਖਣ ਦਿੱਤਾ ਹੈ। ਇਟਲੀ ਦੇ ਪਾਲੀਟੈਕਨੀਕੋ ਡੀ ਮਿਲਾਨੋ ਦੀ ਅਲੇਨਾ ਡੀ ਮਾਮੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਗਈ ਖੋਜ ਵਿਚ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਸਰਜਰੀ ਅਤੇ ਹੋਰ ਅਹਿਮ ਮੌਕਿਆਂ 'ਤੇ ਇਨਸਾਨ ਅਤੇ ਰੋਬੋਟ ਪ੍ਰਭਾਵੀ ਤਰੀਕੇ ਨਾਲ ਆਪਣੀਆਂ ਕਿਰਿਆਵਾਂ ਨੂੰ ਪੂਰਾ ਕਰ ਸਕਦੇ ਹਨ। ਖੋਜਕਾਰਾਂ ਨੇ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਰੋਬੋਟ ਇਨਸਾਨਾਂ ਵਾਂਗ ਥੱਕਦੇ ਨਹੀਂ ਹਨ ਅਤੇ ਇਸ ਨਾਲ ਗਲਤੀ ਦੀ ਗੁੰਜਾਇਸ਼ ਵਿਚ ਕਮੀ ਆਵੇਗੀ ਤੇ ਸੇਵਾਵਾਂ ਵਿਚ ਸੁਧਾਰ ਹੋਵੇਗਾ।
HTC ਬਹੁਤ ਜਲਦ ਲਿਆਵੇਗੀ BOLT ਸਮਾਰਟਫੋਨ
NEXT STORY