ਗੈਜੇਟ ਡੈਸਕ- ਐਪਲ ਆਪਣੇ ਯੂਜ਼ਰਜ਼ ਲਈ ਇਸ ਸਾਲ ਇਕ ਨਵਾਂ ਫੀਚਰ ਲਾਂਚ ਕਰਨ ਜਾ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਐਪਲ ਨੇ ਇਸ ਫੀਚਰ ਨੂੰ ਆਈਫੋਨ ਅਤੇ ਆਈਪੈਡ 'ਚ ਲਿਆਉਣ ਦਾ ਫੈਸਲਾ ਕੀਤਾ ਹੈ। ਦਰਅਸਲ, ਇਸ ਫੀਚਰ ਰਾਹੀਂ ਤੁਸੀਂ ਆਪਣੀਆਂ ਅੱਖਾਂ ਨਾਲ ਫੋਨ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਫੀਚਰ ਦੀ ਖਾਸੀਅਤ ਅਤੇ ਇਸਤੇਮਾਲ ਕਰਨ ਦਾ ਤਰੀਕਾ।
iOS 18 Eye Tracking ਫੀਚਰ
ਐਪਲ ਮੁਤਾਬਕ, ਆਈ ਟ੍ਰੈਕਿੰਗ ਫੀਚਰ ਲਈ ਕਿਸੇ ਨਵੇਂ ਹਾਰਡਵੇਅਰ ਦੀ ਲੋੜ ਨ ਹੀਂ ਪਵੇਗੀ। ਇਹ ਫੇਸ ਆਈ.ਡੀ. ਕੈਮਰੇ ਦਾ ਇਸਤੇਮਾਲ ਕਰਕੇ ਕੰਮ ਕਰਦਾ ਹੈ। ਜੇਕਰ ਤੁਸੀਂ ਆਈ.ਓ.ਐੱਸ. 18 ਦੇ ਲੇਟੈਸਟ ਬੀਟਾ ਯੂਜ਼ਰ ਹੋ ਤਾਂ ਇਸ ਆਈ ਟ੍ਰੈਕਿੰਗ ਫੀਚਰ ਦੇ ਮਜੇ ਲੈ ਸਕਦੇ ਹੋ ਪਰ ਜਿਨ੍ਹਾਂ ਲੋਕਾਂ ਕੋਲ ਆਈ.ਓ.ਐੱਸ. 18 ਸਾਫਟਵੇਅਰ ਨਹੀਂ ਹੈ, ਉਨ੍ਹਾਂ ਨੂੰ ਥੋੜ੍ਹਾਂ ਇੰਤਜ਼ਾਰ ਕਰਨਾ ਹੋਵੇਗਾ। ਇਥੇ ਜਾਣੋ ਕਿ ਇਸ ਨਵੇਂ ਫੀਚਰ ਨੂੰ ਤੁਸੀਂ ਆਪਣੇ ਫੋਨ 'ਚ ਕਿਵੇਂ ਸੈੱਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣੇ ਫੋਨ ਜਾਂ ਟੈਬਲੇਟ ਨੂੰ ਸਿਰਫ ਅੱਖਾਂ ਨਾਲ ਕੰਟਰੋਲ ਕਰ ਸਕੋਗੇ।
Eye Tracking ਫੀਚਰ ਦੀਆਂ ਖੂਬੀਆਂ
ਇਸ ਫੀਚਰ 'ਚ ਤੁਹਾਨੂੰ ਕਈ ਹੋਰ ਸਹੂਲਤਾਂ ਮਿਲਦੀਆਂ ਹਨ, ਜਿਵੇਂ ਕਿ ਸਮੂਥਿੰਗ ਸਲਾਈਡਰ ਜੋ ਤੁਹਾਨੂੰ ਪੁਆਇੰਟਰ ਦੀ ਸਪੀਡ ਵਧਾਉਣ ਅਤੇ ਘੱਟ ਕਰਨ ਦਿੰਦਾ ਹੈ। ਤੁਸੀਂ ਕਰਸਰ ਨੂੰ ਆਪਣੇ ਆਲੇ-ਦੁਆਲੇ ਦੀ ਆਈਟਮ 'ਤੇ ਲੈ ਜਾਣ ਲਈ ਸਨੈਪ ਟੂ ਆਈਟਮ ਫੀਚਰ ਨੂੰ ਵੀ ਸ਼ੁਰੂ ਕਰ ਸਕਦੇ ਹੋ, ਇਸ ਤੋਂ ਇਲਾਵਾ ਡਵੈਲ ਕੰਟਰੋਲ ਟਾਗਲ ਤੁਹਾਨੂੰ ਸਿਲੈਕਟਿਡ਼ ਐਕਟੀਵਿਟੀ ਨੂੰ ਕਰਨ ਲਈ ਸਕਰੀਨ 'ਤੇ ਕਿਸੇ ਆਈਟਮ 'ਤੇ ਨਜ਼ਰ ਰੱਖਣ ਦਿੰਦਾ ਹੈ। ਫਿਲਹਾਲ ਇਹ ਫੀਚਰ ਸਿਰਫ ਆਈ.ਓ.ਐੱਸ. 18 ਬੀਟਾ ਵਰਜ਼ਨ ਵਾਲਿਆਂ ਲਈ ਸ਼ੁਰੂ ਕੀਤਾ ਗਿਆ ਹੈ। ਬਾਕੀਆਂ ਲਈ ਵੀ ਇਸ ਫੀਚਰ ਨੂੰ ਜਲਦੀ ਸ਼ੁਰੂ ਕੀਤਾ ਜਾਵੇਗਾ।
ਇੰਝ ਕਰੋ ਇਸਤੇਮਾਲ
- ਸਭ ਤੋਂ ਪਹਿਲਾਂ ਆਪਣੇ ਆਈਫੋਨ ਦੀ ਸੈਟਿੰਗ 'ਚ ਜਾਓ ਅਤੇ Accessibility 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ Physical and Motor 'ਤੇ ਕਲਿੱਕ ਕਰੋ ਅਤੇ ਇਥੇ ਤੁਹਾਨੂੰ Eye Tracking ਫੀਚਰ ਸ਼ੋਅ ਹੋਵੇਗਾ, ਇਸ 'ਤੇ ਕਲਿੱਕ ਕਰੋ ਅਤੇ ਇਸ ਨੂੰ ਟਰਨ ਆਨ ਕਰ ਦਿਓ।
- ਇਸ ਤੋਂ ਬਾਅਦ ਤੁਸੀਂ ਨਵੇਂ ਪੇਜ 'ਤੇ ਪਹੁੰਚ ਜਾਓਗੇ, ਜਿਥੇ ਤੁਹਾਨੂੰ ਸਕਰੀਨ 'ਤੇ ਆ ਰਹੇ ਡਾਟ ਨੂੰ ਫੋਕਸ ਕਰਨਾ ਹੋਵੇਗਾ, ਇਸ ਤੋਂ ਬਾਅਦ ਤੁਸੀਂ ਆਪਣਾ ਫੋਨ ਅੱਖਾਂ ਨਾਲ ਕੰਟਰੋਲ ਕਰ ਸਕਦੇ ਹੋ।
YouTube ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ ਪ੍ਰੀਮੀਅਮ ਦੇ ਪਲਾਨ
NEXT STORY