ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਐਪ ਇੰਸਟਾਗ੍ਰਾਮ 'ਤੇ ਯੂਜ਼ਰਸ ਹਮੇਸ਼ਾ ਆਪਣੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਇਸ ਵਿਚ ਇਕ ਸਮੇਂ 'ਚ ਸਿਰਫ ਇਕ ਹੀ ਤਸਵੀਰ ਨੂੰ ਅਪਡੋਲ ਕੀਤਾ ਜਾ ਸਕਦਾ ਸੀ ਪਰ ਹੁਣ ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ਹੈ। ਇੰਸਟਾਗ੍ਰਾਮ ਨੇ ਇਕ ਨਵਾਂ ਅਪਡੇਟ ਪੇਸ਼ ਕੀਤਾ ਹੈ ਜਿਸ ਵਿਚ ਯੂਜ਼ਰਸ ਮਲਟੀਪਲ ਫੋਟੋਜ਼ ਨੂੰ ਸਿੰਗਲ ਪੋਸਟ ਰਾਹੀਂ ਅਪਲੋਡ ਕਰ ਸਕਦੇ ਹਨ। ਇਸ ਫੀਚਰਜ਼ 'ਚ ਇਕ ਵਾਰ 'ਚ 10 ਤੋਂ ਜ਼ਿਆਦਾ ਤਸਵੀਰਾਂ ਜਾਂ ਵੀਡੀਓ ਸ਼ੇਅਰ ਕੀਤੀ ਜਾ ਸਕਦੀ ਹੈ। ਨਵਾਂ ਅਪਡੇਟ ਆਈ.ਓ.ਐੱਸ. ਅਤੇ ਐਂਡਰਾਇਡ ਪਲੇਟਫਾਰਮ ਲਈ ਉਪਲੱਬਧ ਹੈ ਅਤੇ ਜਲਦੀ ਹੀ ਅੰਤਰਰਾਸ਼ਟਰੀ ਪੱਧਰ 'ਤੇ ਸਾਰੇ ਯੂਜ਼ਰਸ ਲਈ ਨਵੇਂ ਅਪਡੇਟ ਨੂੰ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਹਾਲ ਹੀ 'ਚ ਇੰਸਟਾਗ੍ਰਾਮ ਨੇ ਆਪਣੇ ਇਕ ਬਲਾਗ ਪੋਸਟ 'ਚ ਲਿਖਿਆ ਹੈ ਕਿ ਹੁਣ ਤੋਂ ਤੁਹਾਨੂੰ ਆਪਣੇ ਕਿਸੇ ਖਾਸ ਸੈਲੀਬ੍ਰੇਸ਼ਨ 'ਚ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿਸ ਖਾਸ ਪਲ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ। ਤੁਸੀਂ ਹੁਣ 10 ਤਸਵੀਰਾਂ ਅਤੇ ਵੀਡੀਓਜ਼ ਨੂੰ ਇਕੱਠੇ ਪੋਸਟ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਸਿਰਪ ਇਕ ਸਵਾਈਪ ਦੀ ਮਦਦ ਨਾਲ ਦੇਖ ਵੀ ਸਕਦੇ ਹੋ।
ਇੰਝ ਕਰੋ ਐਲਬਮ ਫੀਚਰ ਦੀ ਵਰਤੋਂ
ਇਸ ਲਈ ਸਭ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਨੂੰ ਇਕ ਵਾਰ ਅਪਡੇਟ ਕਰ ਲਓ। ਇਸ ਤੋਂ ਬਾਅਦ ਤੁਹਾਨੂੰ ਐਪ 'ਚ ਇਕ ਨਵਾਂ ਆਈਕਨ ਨਜ਼ਰ ਆਏਗਾ, ਜਿਸ ਨਾਲ ਤੁਸੀਂ ਇਕ ਵਾਰ 'ਚ ਕਈ ਤਸਵੀਰਾਂ ਅਤੇ ਵੀਡੀਓ ਨੂੰ ਚੁਣ ਸਕਦੇ ਹੋ।
ਇਸ ਤੋਂ ਬਾਅਦ ਉਨ੍ਹਾਂ ਤਸਵੀਰਾਂ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਅਪਲੋਡ ਕਰਨਾ ਚਾਹੁੰਦੇ ਹੋ। ਉਥੇ ਹੀ ਜੇਕਰ ਤੁਸੀਂ ਤਸਵੀਰਾਂ ਦੇ ਦੀ ਗਿਣਤੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਉਸ ਲਈ ਟੈਬ ਅਤੇ ਹੋਲਡ ਦੀ ਵਰਤੋਂ ਕਰੋ। ਦੱਸ ਦਈਏ ਕਿ ਇਸ ਦੀ ਮਦਦ ਨਾਲ ਤੁਸੀਂ ਚਾਹੋ ਤਾਂ ਚੁਣੀਆਂ ਹੋਈਆਂ ਤਸਵੀਰਾਂ 'ਚੋਂ ਕਿਸੇ ਨੂੰ ਹਟਾ ਵੀ ਸਕਦੇ ਹੋ।
ਜਲਦ ਹੀ ਭਾਰਤ 'ਚ ਲਾਂਚ ਹੋਵੇਗੀ ਮੋਬਾਇਲ ਪੇਮੈਂਟ ਸਰਵਿਸ Samsung Pay
NEXT STORY