ਜਲੰਧਰ- ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਰਹਿੰਦੀ ਹੈ। ਹੁਣ ਕੁਝ ਦਿਨਾਂ ਤੋਂ ਫੇਸਬੁੱਕ ਆਪਣੇ ਯੂਜ਼ਰਸ ਨੂੰ ਸਟੇਟਸ ਬਾਰ 'ਤੇ ਵੀਡੀਓ ਜਾਂ ਫੋਟੋ ਪੋਸਟ ਕਰਨ ਲਈ ਹਿੰਦੀ 'ਚ ਪ੍ਰੇਰਿਤ ਕਰ ਰਹੀ ਹੈ। ਭਾਰਤ 'ਚ ਕੁਝ ਫੇਸਬੁੱਕ ਯੂਜ਼ਰਸ ਨੂੰ 'What's on your mind' ਦੀ ਥਾਂ 'Kuch share kijiye, ya photo' ਅਤੇ Yahape kush likhiye ਆਦਿ ਨਜ਼ਰ ਆ ਰਿਹਾ ਹੈ। ਇਸ ਬਾਰੇ 'ਚ ਹੁਣ ਤੱਕ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਪਰ ਲੱਗਦਾ ਹੈ ਫੇਸਬੁੱਕ ਭਾਰਤੀ ਯੂਜ਼ਰਸ ਲਈ ਕੁਝ ਬਦਲਾਅ ਲਿਆਉਣ ਜਾ ਰਹੀ ਹੈ। ਸਟੇਟਸ ਬਾਰ 'ਚ ਇਹ ਹਿੰਦੀ ਨੂੰ ਪਹਿਲ ਦੇ ਸਕਦੀ ਹੈ।
ਖਾਸ ਗੱਲ ਇਹ ਹੈ ਕਿ ਇਹ ਮੈਸੇਜ ਰੋਮਨ 'ਚ ਲਿਖਿਆ ਹੋਇਆ ਹੈ ਅਤੇ ਉਦੋਂ ਵੀ ਨਜ਼ਰ ਆਉਂਦਾ ਹੈ ਜਦੋਂ ਫੇਸਬੁੱਕ ਦੀ ਲੈਂਗੁਏਜ ਸੈਟਿੰਗ 'ਇੰਗਲਿਸ਼' ਹੋਵੇ। ਜ਼ਿਕਰਯੋਗ ਹੈ ਕਿ ਫੇਸਬੁੱਕ ਨੂੰ ਹਿੰਦੀ ਭਾਸ਼ਾ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਥੇ What's on your mind ਦੀ ਥਾਂ 'ਤੁਹਾਡੇ ਮਨ 'ਚ ਕੀ ਹੈ?' ਨਜ਼ਰ ਆਉਂਦਾ ਹੈ। ਜੇਕਰ ਇਹ ਫੀਚਰ ਸਾਰੇ ਯੂਜ਼ਰਸ ਲਈ ਆ ਜਾਂਦਾ ਹੈ ਤਾਂ ਫੇਸਬੁੱਕ ਹੋਰ ਵੀ ਦਿਲਚਸਪ ਬਣ ਸਕਦੀ ਹੈ।
ਆਈਫੋਨ ਦੀ ਤਰ੍ਹਾਂ Android ਸਮਾਰਟਫੋਨ 'ਚ ਵੀ ਕਰ ਸਕਦੇ ਹੋ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ
NEXT STORY