ਗੈਜੇਟ ਡੈਸਕ - BSNL ਯੂਜ਼ਰਸ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ BSNL ਬਜਟ ’ਚ ਇਕ ਵਧੀਆ ਪਲਾਨ ਲੈ ਕੇ ਆਇਆ ਹੈ ਜਿਸ ਨੇ ਇਸ ਪਲਾਨ ’ਚ ਕੋਈ ਕਸਰ ਨਹੀਂ ਛੱਡੀ ਹੈ। ਕੰਪਨੀ ਨੇ ਇਸ ਦੀ ਵੈਲੀਡਿਟੀ ਤੋਂ ਲੈ ਕੇ ਡੇਟਾ ਸੀਮਾ ਅਤੇ ਕੀਮਤ ਤੱਕ ਹਰ ਚੀਜ਼ ਦਾ ਖਾਸ ਧਿਆਨ ਰੱਖਿਆ ਹੈ। ਆਓ ਜਾਣਦੇ ਹਾਂ BSNL ਦੇ ਇਸ ਪਲਾਨ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
BSNL ਦਾ 299 ਰੁਪਏ ਦਾ ਪਲਾਨ
BSNL ਨੇ ਸ਼ੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਣਕਾਰੀ ਦਿੰਦਿਆਂ ਇਹ ਦੱਸਿਐ ਕਿ ਇਸ ਪਲਾਨ ’ਚ, ਗਾਹਕ ਨੂੰ 30 ਦਿਨਾਂ ਦੀ ਵੈਲੀਡਿਟੀ ਮਿਲੇਗੀ ਤੇ ਇਸ ਤੋਂ ਇਲਾਵਾ, ਗਾਹਕਾਂ ਨੂੰ ਇਸ ਪਲਾਨ ’ਚ ਹਰ ਰੋਜ਼ 3GB ਹਾਈ ਸਪੀਡ ਡੇਟਾ ਮਿਲੇਗਾ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਪੂਰੇ ਪਲਾਨ ’ਚ ਕੁੱਲ 90GB ਡੇਟਾ ਮਿਲੇਗਾ। ਨਾਲ ਹੀ, ਇਸ ਪਲਾਨ ਨੂੰ ਰੀਚਾਰਜ ਕਰਨ ਵਾਲੇ ਗਾਹਕਾਂ ਨੂੰ ਪੂਰੇ 30 ਦਿਨਾਂ ਲਈ ਅਸੀਮਤ ਕਾਲਿੰਗ ਅਤੇ ਹਰ ਰੋਜ਼ 100SMS ਵੀ ਦਿੱਤੇ ਜਾਣਗੇ। ਇਸ ਪਲਾਨ ਦੀ ਕੀਮਤ, ਜੋ ਕਿ ਹਰ ਗਾਹਕ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ ਜਿਸ ਦੀ ਕੀਮਤ ਸਿਰਫ 299 ਰੁਪਏ ਹੈ।
ਹਾਲਾਂਕਿ ਕੁਝ ਸਮੇਂ ਤੋਂ BSNL ਆਪਣੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਿਹਾ ਹੈ ਅਤੇ ਇਸ ਪਲਾਨ ਨੂੰ ਲਿਆਉਣ ਤੋਂ ਪਹਿਲਾਂ, BSNL ਨੇ ਆਪਣੇ ਸਾਰੇ ਯੂਜ਼ਰਸ ਨੂੰ ਮੁਫਤ ’ਚ ਲਾਈਵ ਟੀਵੀ ਚੈਨਲ ਪੇਸ਼ ਕਰਕੇ ਇਕ ਵੱਡੀ ਖੇਡ ਖੇਡੀ ਸੀ। ਕੰਪਨੀ ਯੂਜ਼ਰਸ ਨੂੰ 450 ਤੋਂ ਵੱਧ ਲਾਈਵ ਟੀਵੀ ਚੈਨਲ ਮੁਫਤ ’ਚ ਦਿਖਾਉਣ ਜਾ ਰਹੀ ਹੈ। ਇਸ ਦੌਰਾਨ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਹੂਲਤ BSNL ਗਾਹਕ ਜੋ ਵੀ ਰੀਚਾਰਜ ਕਰਦੇ ਹਨ ਉਸ 'ਤੇ ਪ੍ਰਦਾਨ ਕੀਤੀ ਜਾਵੇਗੀ। ਭਾਵੇਂ ਉਨ੍ਹਾਂ ਦੇ ਫੋਨ 'ਤੇ ਇੰਟਰਨੈਟ ਕੰਮ ਨਹੀਂ ਕਰਦਾ, ਲੋਕ ਫਿਰ ਵੀ ਲਾਈਵ ਟੀਵੀ ਚੈਨਲ ਦੇਖ ਸਕਣਗੇ। BSNL ਦੀ ਇਸ ਸੇਵਾ ਦਾ ਨਾਮ BSNL BiTV ਹੈ।
ਕੀ ਹੈ 599 ਰੁਪਏ ਦਾ ਪਲਾਨ
ਇਸ ਤੋਂ ਪਹਿਲਾਂ ਵੀ BSNL ਨੇ ਆਪਣੇ X ਅਕਾਊਂਟ 'ਤੇ ਇਕ ਹੋਰ ਵਧੀਆ ਪਲਾਨ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਹ ਪਲਾਨ ਉਨ੍ਹਾਂ ਲੋਕਾਂ ਲਈ ਵਧੀਆ ਹੈ ਜੋ ਘੱਟੋ-ਘੱਟ 84 ਦਿਨਾਂ ਦੀ ਵੈਲੀਡਿਟੀ ਵਾਲਾ ਪਲਾਨ ਚਾਹੁੰਦੇ ਹਨ। ਇਸ ਪਲਾਨ ਦੀ ਕੀਮਤ ਸਿਰਫ 599 ਰੁਪਏ ਹੈ। ਜਿਸ ’ਚ ਤੁਹਾਨੂੰ ਹਰ ਰੋਜ਼ 3GB ਡੇਟਾ ਅਤੇ ਅਨਲਿਮਟਿਡ ਕਾਲਿੰਗ ਦੇ ਨਾਲ ਪ੍ਰਤੀ ਦਿਨ 100SMS ਮਿਲਣਗੇ। ਇਸ ਤਰ੍ਹਾਂ, ਇਸ ਪਲਾਨ ’ਚ ਕੁੱਲ 252GB ਡੇਟਾ ਉਪਲਬਧ ਹੋਵੇਗਾ। ਦੂਜੇ ਪਾਸੇ, ਜੇਕਰ 28 ਦਿਨਾਂ ਦੇ ਪਲਾਨ ਦੇ ਰੂਪ ’ਚ ਦੇਖਿਆ ਜਾਵੇ, ਤਾਂ ਇਸ ਪਲਾਨ ਨਾਲ ਯੂਜ਼ਰਸ ਨੂੰ ਪ੍ਰਤੀ ਮਹੀਨਾ ਸਿਰਫ 199 ਰੁਪਏ ਖਰਚ ਕਰਨੇ ਪੈਣਗੇ।
50MP ਕੈਮਰੇ ਨਾਲ ਲਾਂਚ ਹੋ ਰਿਹਾ Redmi ਦਾ ਇਹ ਸ਼ਾਨਦਾਰ Smartphone!
NEXT STORY