ਆਟੋ ਡੈਸਕ- ਹੋਂਡਾ ਨੇ ਭਾਰਤ 'ਚ 11.90- ਲੱਖ ਰੁਪਏ ਕੀਮਤ 'ਤੇ X-ADV ਮੈਕਸੀ-ਸਕੂਟਰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ X-ADV ਇਕ ਐਡਵੈਂਚਰ-ਸਟਾਈਲ ਮੈਕਸੀ-ਸਕੂਟਰ ਹੈ। ਇਸਦਾ ਮਾਰਕੀਟ 'ਚ ਕੋਈ ਮੁਕਾਬਲੇਬਾਜ਼ ਨਹੀਂ ਹੈ। ਡਿਟੇਲ 'ਚ ਜਾਣਦੇ ਹਾਂ ਇਸ ਸਕੂਟਰ ਬਾਰੇ...
X-ADV ਇਕ ਐਡਵੈਂਚਰ ਬਾਈਕ ਅਤੇ ਸਕੂਟਰ ਦਾ ਫਿਊਜ਼ਨ ਹੈ। ਇਸਨੂੰ ਇੰਡੀਆ 'ਚ ਸਾਲ 2022 'ਚ ਟ੍ਰੇਡਮਾਰਕ ਕਰਵਾਇਆ ਸੀ। ਹੁਣ ਕੰਪਨੀ ਨੇ ਇਸੇ ਨਾਮ ਨਾਲ ਸਕੂਟਰ ਨੂੰ ਲਾਂਚ ਕਰ ਦਿੱਤਾ ਹੈ।
ਇੰਜਣ ਅਤੇ ਗੇਅਰਬਾਕਸ
X-ADV 'ਚ 745cc, ਪੈਰੇਲਲ-ਟਵਿਨ, ਲਿਕੁਇਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 58.6hp ਅਤੇ 69Nm ਦਾ ਟੈਰਕ ਪੈਦਾ ਕਰਦਾ ਹੈ। ਹੋਂਡਾ ਅਫਰੀਕਾ ਟਵਿਨ ਅਤੇ ਫਲੈਗਸ਼ਿਪ ਗੋਲਡਵਿੰਗ ਦੀ ਤਰ੍ਹਾਂ X-ADV ਵੀ DCT ਗੇਅਰਬਾਕਸ ਦੇ ਨਾਲ ਆਉਂਦੀ ਹੈ। ਇਸ ਵਿਚ 13.2 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਇਸ ਵਿਚ 22 ਲੀਟਰ ਅੰਡਰਸੀਟ ਸਟੋਰੇਜ ਅਤੇ 237 ਕਿਲੋਗ੍ਰਾਮ ਦਾ ਕਰਬ ਵੇਟ ਹੈ।
ਫੀਚਰਜ਼
ਇਸ ਵਿਚ 5.0-ਇੰਚ TFT ਡਿਸਪਲੇਅ, ਕੀਲੈੱਸ ਇਗਨਿਸ਼ਨ, ਸਵਿੱਚੇਬਲ ਟ੍ਰੈਕਸ਼ਨ ਕੰਟਰੋਲ ਅਤੇ ABS, ਕਰੂਜ਼ ਕੰਟਰੋਲ ਅਤੇ ਮਲਟੀਪਲ ਰਾਈਡਰ ਮੋਡ (ਸਟੈਂਡਰਡ, ਸਪੋਰਟ, ਰੇਨ, ਗ੍ਰੈਵਲ ਅਤੇ ਯੂਜ਼ਰ) ਵਰਗੇ ਫੀਚਰਜ਼ ਮਿਲਦੇ ਹਨ।
ਕਲਰ ਅਤੇ ਕੀਮਤ
ਇਹ ਦੋ ਰੰਗਾਂ- ਚਿੱਟੇ ਅਤੇ ਕਾਲੇ ਦੇ ਨਾਲ ਇਕ ਸਿੰਗਲ-ਵੇਰੀਐਂਟ 'ਚ ਉਪਲੱਬਧ ਹੈ। ਇਸਦੀ ਕੀਮਤ 11.90 ਲੱਖ ਰੁਪਏ (ਐਕਸ-ਸ਼ੋਅਰੂਮ, ਹਰਿਆਣਾ) ਹੈ, ਜੋ BMW C 400 GT ਜਿੰਨੀ ਹੈ। ਇਹ ਪੂਰੇ ਭਾਰਤ 'ਚ ਬਿਗਵਿੰਗ ਟਾਪਲਾਈਨ ਡੀਲਰਸ਼ਿਪ 'ਤੇ ਉਪਲੱਬਧ ਹੋਵੇਗਾ।
ਟਾਟਾ ਮੋਟਰਜ਼ ਨੇ 6.89 ਲੱਖ ਰੁਪਏ ’ਚ ਲਾਂਚ ਕੀਤੀ ਆਲ-ਨਿਊ ਆਲਟਰੋਜ਼
NEXT STORY