ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਨੂਬੀਆ ਨੇ ਆਪਣਾ ਇਕ ਨਵਾਂ ਸਮਾਰਟਫੋਨ ਚੀਨ 'ਚ ਪੇਸ਼ ਕੀਤਾ ਹੈ, ਜਿਸ ਦਾ ਨਾਂ ਨੂਬੀਆ V18 ਹੈ। ਨੂਬੀਆ ਨੇ ਇਹ ਸਮਾਰਟਫੋਨ Maverick ਵਾਇਸ ਅਸਿਸਟੈਂਟ ਨਾਲ ਪੇਸ਼ ਕੀਤਾ ਹੈ, ਜੋ ਕਿ ਵਾਇਸ ਕਮਾਂਡ ਦੀ ਵਰਤੋਂ ਕਰਕੇ ਕੰਮ ਕਰਦਾ ਹੈ।
ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6.01 ਇੰਚ ਫੁੱਲ HD ਪਲੱਸ ਡਿਸਪਲੇਅ ਨਾਲ 2160X1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸੁਰੱਖਿਆ ਦੇ ਲਈ ਰਿਅਰ ਮਾਊਟਿਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਦੇ ਨਾਲ Mavericks ਵਾਇਸ ਅਸਿਸਟੈਂਟ ਦਿੱਤਾ ਗਿਆ ਹੈ, ਜੋ ਕਿ ਵਾਇਸ ਕਮਾਂਡ ਨਾਲ ਫੰਕਸ਼ਨ, ਐਪਲੀਕੇਸ਼ਨ ਓਪਨ ਕਰਨ ਅਤੇ ਕਈ ਹੋਰ ਕੰਮ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ।
ਫੋਟੋਗ੍ਰਾਫੀ ਦੇ ਲਈ ਡਿਵਾਈਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ PDAF ਸਪੋਰਟ ਦਿੱਤੀ ਗਈ ਹੈ। ਫ੍ਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਨਾਲ f/2.0 ਅਪਚਰ ਦਿੱਤਾ ਗਿਆ ਹੈ। ਇਸ ਦੇ ਨਾਲ AI ਬਿਊਟੀ, 3D ਬਿਊਟੀ , 3D ਨੋਇਜ਼ ਰੀਡਿਕਸ਼ਨ ਆਦਿ ਫੀਚਰਸ ਮੌਜੂਦ ਹਨ। ਸਮਾਰਟਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।
ਕੀਮਤ ਅਤੇ ਉਪਲੱਬਧਤਾ-
ਨੂਬੀਆ ਦਾ ਇਹ ਸਮਾਰਟਫੋਨ ਚਾਰ ਕਲਰ ਆਪਸ਼ਨ- Ivory, ਮੀਟੋਰਾਈਟ ਬਲੈਕ, ਸਪੇਸ ਗੋਲਡ ਅਤੇ ਨੇਬੂਲਾ ਰੈੱਡ ਆਦਿ 'ਚ ਆਵੇਗਾ। ਇਹ ਸਮਾਰਟਫੋਨ RMB 1299 (~Rs 13,400 ) ਨਾਲ 29 ਮਾਰਚ ਨੂੰ ਸੇਲ ਲਈ ਉਪਲੱਬਧ ਹੋਵੇਗਾ।
ਜਲਦ ਹੀ ਲਾਂਚ ਹੋਣਗੀਆਂ ਇਹ ਸਸਤੀਆਂ SUV ਕਾਰਾਂ
NEXT STORY