ਜਲੰਧਰ—Nubia ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ Nubia Z17 ਮਿਨੀ ਦੇ ਬਾਰੇ 'ਚ ਲੀਕ ਹੋਈ ਜਾਣਕਾਰੀ ਆ ਚੁੱਕੀ ਹੈ। ਹੁਣ ਕੰਪਨੀ ਨੇ Nubia Z17 ਮਿਨੀ ਦੇ ਲਾਂਚ Event ਲਈ Invite ਭੇਜ ਦਿੱਤਾ ਹੈ। Nubia Z17 ਮਿਨੀ ਦੇ ਇਸ ਟੋਪ-ਐਂਡ ਵੇਰਿਅੰਟ ਨੂੰ ਪਿਛਲੇ ਹਫਤੇ ਲਾਂਚ ਕਿਤੇ ਜਾਣ ਦੀ ਉਮੀਦ ਸੀ। ਪਰ ਇਸ ਤਰ੍ਹਾਂ ਨਹੀਂ ਹੋਇਆ। ਇਸ ਦੇ ਇਲਾਵਾ ਫੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ 'ਤੇ ਲਿਸਟ ਕਰ ਦਿੱਤਾ ਗਿਆ ਹੈ। ਉੱਥੇ ਬੇਂਚਮਾਰਕਿੰੰਗ ਵੈੱਬਸਾਈਟ ਗੀਕਬੇਂਚ 'ਤੇ ਵੀ Z17 ਨੂੰ ਦੇਖਿਆ ਗਿਆ ਹੈ। ZTE ਬ੍ਰਾਂਡ ਨੂਬਿਆ ਨੇ ਪਿਛਲੇ ਮਹੀਨੇ ਚੀਨ 'ਚ ਆਪਣਾ Z17 ਮਿਨੀ ਸਮਾਰਟਫੋਨ ਲਾਂਚ ਕੀਤਾ ਸੀ।
ਕੰਪਨੀ ਨੇ ਚੀਨ ਦੀ ਮਾਇਕਰੋ-ਬਲਾਗਿੰਗ ਵੈੱਬਸਾਈਟ ਵੀਬੋ 'ਤੇ ਸਾਂਝਾ ਕੀਤਾ ਹੈ। ਇਸ ਇਨਵਾਈਟ 'ਚ ਨੂਬਿਆ Z17 ਸਮਾਰਟਫੋਨ ਨੂੰ 1 ਜੂਨ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਟੀਨਾ ਲਿਸਟਿੰਗ ਦੇ ਮੁਤਾਬਕ ੍ਰ17 ਫਲੈਗਸ਼ਿਪ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੇਟਅਪ ਹੋਵੇਗਾ। ਫੋਨ 'ਚ 23 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਹੋਣਗੇ, ਜਿਨ੍ਹਾਂ 'ਚੋ ਇਕ ਨੂੰ ਮੋਨੋਕਰੋਮ ਜਦਕਿ ਦੂਜੇ ਨੂੰ ਆਰਜੀਬੀ ਲੈਂਸ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਇਲਾਵਾ ਟੀਨਾ ਲਿਸਟਿੰਗ ਤੋਂ ਫੋਨ 'ਚ ਇਕ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਦਾ ਖੁਲਾਸਾ ਹੋਇਆ ਹੈ।
ਬੈਂਚਮਾਰਕਿੰਗ ਵੈੱਬਸਾਈਟ ਗੀਕਬੈਂਚ ਤੋਂ ਫੋਨ 'ਚ ਸਨੈਪਡਰੈਗਨ 835 ਪ੍ਰੋਸੇਸਰ ਅਤੇ Andriod 7.1.1 ਲੈਸ ਹੋਣ ਦਾ ਖੁਲਾਸਾ ਹੋਇਆ ਹੈ। ਗੀਕਬੇਂਕ 'ਚ ਫੋਨ ਨੇ ਸਿੰਗਲ-ਕੋਰ 'ਚ 1845 ਜਦਕਿ ਮਲਟੀ-ਕੋਰ 'ਚ 6124 ਸਕੋਰ ਕੀਤਾ। ਇਸ ਦੇ ਇਲਾਵਾ ਇਕ ਤਾਜੀ ਲੀਕ ਵੀਡੀਓ 'ਚ ਫੋਨ ਨੂੰ ਪਾਣੀ 'ਚ ਭਿਗੋਦੇ ਹੋਏ ਦਿਖਾਇਆ ਗਿਆ ਹੈ। ਇਸ ਨਾਲ ਨੂਬਿਆ Z17 ਸਮਾਰਟਫੋਨ ਦੇ ਵਾਟਰ ਰੇਸਿਸਟੇਂਸ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਇਸ ਮਹੀਨੇ ਨੂਬਿਆ Z17 ਸਮਾਰਟਫੋਨ ਦੇ ਲੀਕ ਸਕਰੀਨਸ਼ਾਟ ਤੋਂ ਫੋਨ ਦੇ ਸਪੇਸਿਫਿਕੇਸ਼ਨਾਂ ਦਾ ਪਤਾ ਚੱਲਿਆ ਸੀ। ਸਕਰੀਨਸ਼ਾਟ ਦੇ ਮੁਤਾਬਕ ਨੂਬਿਆ Z17 ਨੂੰ 8 ਜੀ.ਬੀ. ਰੈਮ+128 ਸਟੋਰੇਜ ਅਤੇ 6 ਜੀ.ਬੀ ਰੈਮ+64 ਸਟੋਰੇਜ ਦੇ ਨਾਲ ਦੋ ਵੈਰਿਅੰਟ 'ਚ ਉਪਲੱਬਧ ਕਰਵਾਇਆ ਜਾਵੇਗਾ। ਪਰ ਨਵੀਂ ਲਿਸਟਿੰਗ 'ਚ ਫੋਨ ਦੇ 4 ਜੀ.ਬੀ ਰੈਮ ਹੋਣ ਦਾ ਵੀ ਪਤਾ ਚੱਲਿਆ ਹੈ। ਲੀਕ ਹੋਏ ਸਕਰੀਨਸ਼ਾਟ 'ਚ ਸਪਸ਼ਟ ਤੌਰ 'ਤੇ ਸਮਾਰਟਫੋਨ 'ਚ ਫਰੰਟ ਅਤੇ ਰਿਅਰ 'ਤੇ ਨਿਅਰ ਬੇਜ਼ੇਲ-ਲੇਸ ਕਵਡ ਡਿਸਪਲੇ ਦੇਖਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5.5 ਇੰਚ ਫੁਲ ਐਚ.ਡੀ ਡਿਸਪਲੇ ਦਿੱਤੀ ਜਾ ਸਕਦੀ ਹੈ। ਫੋਨ 'ਚ ਫਿੰਗਰਪਿੰ੍ਰਟ ਸੈਂਸਰ ਹੋਵੇਗਾ। ਫੋਨ 'ਚ 3100 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ ਕਵਿਕ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ।
Asus Zenfone Go 2 (x015D) ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦਾ ਹੋਇਆ ਖੁਲਾਸਾ
NEXT STORY