ਜਲੰਧਰ-ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਦਾ ਨਵਾਂ ਸਮਾਰਟਫੋਨ ‘ASUS_X015D’ ਦੇ ਨਾਮ ਨਾਲ ਚੀਨ ਦੀ ਸ਼ੋਸਲ ਨੈੱਟਵਰਕਿੰਗ ਸਾਈਟ ਟੀਨਾ 'ਤੇ ਲਿਸਟ ਕੀਤਾ ਗਿਆ ਹੈ। ਇਸ ਦੇ ਇਲਾਵਾ ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਫੋਨ ਨੂੰ ਬੈਂਚਮਾਰਕਿੰਗ ਵੈੱਬਸਾਈਟ GFXBench 'ਤੇ ਸਪਾਟ ਕੀਤਾ ਗਿਆ ਹੈ। ASUS X105D ਸਮਾਰਟਫੋਨ ਕੰਪਨੀ ਦੁਆਰਾ ਪਹਿਲਾਂ ਲਾਂਚ ਕੀਤਾ ਜਾ ਚੁੱਕਾ ASUS Zenfone Go ਦਾ ਅਪਗ੍ਰੇਡੇਡ ਵਰਜ਼ਨ ਮੰਨਿਆ ਜਾ ਰਿਹਾ ਹੈ। ਕਿਉਕਿ Zenfone Go ਮਾਡਲ ਨੰਬਰ X104D ਦੇ ਨਾਲ ਲਾਂਚਿੰਗ ਤੋਂ ਪਹਿਲਾਂ ਹੀ ਸਪਾਟ ਕੀਤਾ ਗਿਆ ਸੀ।
Gizmachine 'ਤੇ TENAA ਦੀ ਲਿਸਟਿੰਗ ਦੇ ਮਾਧਿਅਮ ਤੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਫੋਨ ਦੀ ਕੁਝ ਸਪੈਸੀਫਿਕੇਸ਼ਨ ਅਤੇ ਤਸਵੀਰਾਂ ਜਾਰੀ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ASUS X105D 'ਚ 5.5 ਇੰਚ ਐੱਚ. ਡੀ. ਸਕਰੀਨ ਹੋਵੇਗੀ ਜਿਸਦਾ ਰੈਜ਼ੋਲੂਸ਼ਨ (720*1280) ਪਿਕਸਲ ਹੋਵੇਗਾ। ਇਹ ਫੋਨ 1.5 ਗੀਗਾਹਰਟਜ਼ ਚਿਪਸੈਟ ਦੇ ਨਾਲ ਆਕਟਾ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਇਸ ਦੇ ਨਾਲ ਹੀ ਇਹ ਅਲੱਗ-ਅਲੱਗ ਰੈਮ ਵੇਂਰੀਅੰਟ 'ਚ ਆ ਸਕਦਾ ਹੈ। ਇਸ ਫੋਨ ਨੂੰ 3GB ਅਤੇ 4GB ਰੈਮ ਵੇਂਰੀਅੰਟ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਦੇ ਨਾਲ ਹੀ 32GB ਅਤੇ 64GB ਸਟੋਰੇਜ਼ ਦਿੱਤੀ ਜਾਵੇਗੀ।
ਜੇਕਰ ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਫੋਨ 'ਚ ਡਿਊਲ ਰਿਅਰ ਕੈਮਰਾ ਹੋਵੇਗਾ ਜੋ ਕਿ 13 ਮੈਗਾਪਿਕਸਲ ਦਾ ਹੋਵੇਗਾ। ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ। ਇਹ ਸਮਾਰਟਫੋਨ ਐਂਡਰਾਈਡ 7.0 ਨਾਗਟ ਓ.ਐੱਸ. 'ਤੇ ਕੰਮ ਕਰੇਗਾ ਨਾਲ ਹੀ ਪਾਵਰ ਬੈਕਅਪ ਦੇ ਲਈ ਫੋਨ 'ਚ 4850 mAh ਦੀ ਬੈਟਰੀ ਦਿੱਤੀ ਜਾਵੇਗੀ।
ਟੀਨਾ 'ਤੇ ਜਾਰੀ ਕੀਤੀ ਗਈ ਤਸਵੀਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਫੋਨ ਪੈਨਲ 'ਤੇ ਖੱਬੇ ਪਾਸੇ ਐੱਲ.ਈ.ਡੀ. ਫਲੈਸ਼ ਦੇ ਨਾਲ ਕੈਮਰਾ ਮੋਡੀਊਲ ਹੋਵੇਗਾ ਨਾਲ ਹੀ ਸੱਜੇ ਪਾਸੇ 'ਚ Volume ਬਟਨ ਅਤੇ ਪਾਵਰ ਬਟਨ ਹੋਵੇਗਾ। ਇਸ ਦੇ ਨਾਲ ਹੀ ਹੋਮ ਬਟਨ 'ਚ ਫਿੰਗਰਪ੍ਰਿੰਟ ਰੀਡਰ Embedded ਹੋਵੇਗਾ। ਇਸ ਦੇ ਇਲਾਵਾ 3.5 mm ਆਡੀਓ ਜੈਕ ਫੋਨ 'ਚ ਮੌਜ਼ੂਦ ਹੋਵੇਗਾ। ਫਿਲਹਾਲ ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
6GB ਰੈਮ ਅਤੇ ਡਿਊਲ ਰਿਅਰ ਕੈਮਰੇ ਦੇ ਨਾਲ ਲਾਂਚ ਹੋ ਸਕਦਾ OPPO R11
NEXT STORY