ਮੁੰਬਈ : ਓਲਾ ਇਲੈਕਟ੍ਰਿਕ ਇਸ ਦੀਵਾਲੀ 'ਤੇ ਆਪਣੇ ਗਾਹਕਾਂ ਲਈ ਨਵਾਂ ਅਤੇ ਸਸਤਾ ਇਲੈਕਟ੍ਰਿਕ ਸਕੂਟਰ ਲੈ ਕੇ ਆ ਰਿਹਾ ਹੈ। ਜਿਸ ਦਾ ਖੁਲਾਸਾ ਕੰਪਨੀ ਦੇ ਸੀਈਓ ਭਾਵੀਸ਼ ਅਗਰਵਾਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਕੀਤਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਕੂਟਰ ਨੂੰ 80,000 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਨੂੰ Ola S1 Lite ਇਲੈਕਟ੍ਰਿਕ ਸਕੂਟਰ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ Ola S1 Lite S1 ਈ-ਸਕੂਟਰ ਰੇਂਜ 'ਚ ਸਭ ਤੋਂ ਕਿਫਾਇਤੀ ਵੇਰੀਐਂਟ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਇਸ ਵਿੱਚ ਹੋਰ ਇਲੈਕਟ੍ਰਿਕ ਸਕੂਟਰਾਂ ਵਾਂਗ ਸਾਰੇ ਫੀਚਰਸ ਦਿੱਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ Ola S1 Lite ਨੂੰ ਛੋਟੇ ਲਿਥੀਅਮ-ਆਇਨ ਬੈਟਰੀ ਪੈਕ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪਰ ਇਸ ਬਾਰੇ ਸਪੱਸ਼ਟ ਤੌਰ 'ਤੇ ਜਾਣਕਾਰੀ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BS-6 ਦਾ ਦੂਜਾ ਪੜਾਅ ਲਾਗੂ ਹੋਣ ’ਤੇ ਮਹਿੰਗੀਆਂ ਹੋ ਜਾਣਗੀਆਂ ਕਾਰਾਂ
NEXT STORY