ਆਟੋ ਡੈਸਕ- ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹ। ਹਾਲ ਹੀ 'ਚ ਇਕ ਵਾਰ ਫਿਰ ਓਲਾ ਇਲੈਕਟ੍ਰਿਕ ਸਕੂਟਰ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਭੋਪਾਲ 'ਚ ਹੋਈ, ਜਿੱਥੇ ਇਕ ਓਲਾ ਐੱਸ 1 ਪ੍ਰੋ ਸਕੂਟਰ 'ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਕਿਨਾਰੇ ਓਲਾ ਐੱਸ ਪ੍ਰੋ ਸਕੂਟਰ ਖੜ੍ਹਾ ਹੈ ਅਤੇ ਇਸਦੀ ਸੀਟ ਖੁੱਲ੍ਹੀ ਹੋਈ ਹੈ। ਇਲੈਕਟ੍ਰਿਕ ਸਕੂਟਰ ਦੇ ਹੇਠਾਂ ਸਟੋਰੇਜ ਏਰੀਆ 'ਚੋਂ ਧੂੰਆ ਨਿਕਲਦਾ ਹੈ। ਕੁਝ ਹੀ ਸਕਿੰਟਾਂ 'ਚ ਪੂਰਾ ਸਕੂਟਰ ਅੱਗ ਦੇ ਚਪੇਟ 'ਚ ਆ ਜਾਂਦਾ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਪਾਣੀ ਦੀ ਪਾਈਪ ਨਾਲ ਅੱਗ ਬੁਝਾਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕੂਟਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਹੈ, ਜਿੱਥੇ ਮੋਟਰ ਹੁੰਦੀ ਹੈ। ਓਲਾ ਇਲੈਕਟ੍ਰਿਕ ਨੇ ਅਜੇ ਤਕ ਇਸ ਘਟਨਾ 'ਤੇ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ।
OnePlus ਦਾ ਬੰਪਰ ਆਫਰ, 5ਜੀ ਫੋਨ ਦੇ ਨਾਲ ਫ੍ਰੀ ਮਿਲ ਰਿਹਾ Nord Buds CE
NEXT STORY